ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ' ਅਮਿੱਟ ਪੈੜਾਂ ਪਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2023 :
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਡਾਕਟਰ ਨਿਰਮਲ ਸਿੰਘ ਆਜ਼ਾਦ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਪਿ੍ੰਸੀਪਲ ਸੁਜਾਨ ਸਿੰਘ 'ਤੇ ਡਾ ਨਿਰਮਲ ਸਿੰਘ ਆਜ਼ਾਦ ਯਾਦਗਾਰੀ ਸਨਮਾਨ ਸਮਾਰੋਹ ਸਰਵਸੀ੍ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ,ਡਾ ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ,ਡਾ ਹਰਜਿੰਦਰ ਅਟਵਾਲ, ਡਾ ਕੁਲਦੀਪ ਪੁਰੀ, ਸੁਰਿੰਦਰ ਸਿੰਘ ਸੁੰਨੜ ,ਦੀਪ ਦੇਵਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਸੁਲੱਖਣ ਸਰਹੱਦੀ,ਸੈ਼ਲਿੰਦਰਜੀਤ ਸਿੰਘ ਰਾਜਨ,ਡਾ ਲੇਖ ਰਾਜ, ਅਤੇ ਮੱਖਣ ਕੁਹਾੜ ਦੀ ਪ੍ਰਧਾਨਗੀ ਹੇਠ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਕਰਵਾਇਆ ਗਿਆ । ਪ੍ਰੋਗਰਾਮ ਦਾ ਆਗਾਜ਼ ਵਿਦਵਾਨਾਂ 'ਤੇ ਮਹਿਮਾਨਾ ਨਾਲ ਭਰੇ ਪੰਡਾਲ ਵਿੱਚ ਜਨਰਲ ਸਕੱਤਰ ਮੰਗਤ ਚੰਚਲ ਵੱਲੋਂ ਪਿਛਲੇ ਸਮੇਂ ਵਿਛੁੱੜ ਗਈਆਂ ਕਲਮਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਕਰਵਾਉਣ ਅਤੇ ਸਾਹਿਤ ਕੇਂਦਰ ਦੇ ਕਾਰਜਕਾਰੀ ਪ੍ਰਧਾਨ ਸ ਸੁਲੱਖਣ ਸਰਹੱਦੀ ਵੱਲੋਂ ਆਏ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਆਖਣ ਨਾਲ ਹੋਇਆ। ਸਾਹਿਤ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਡਾ ਲੇਖ ਰਾਜ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਡਾ ਨਿਰਮਲ ਸਿੰਘ ਆਜ਼ਾਦ ਦੀ ਸਾਹਿਤ ਅਤੇ ਸਮਾਜ ਨੂੰ ਦੇਣ ਬਾਰੇ ਕੁੰਜੀਵੱਤ ਸ਼ਬਦਾਂ ਵਿੱਚ ਸਾਂਝ ਪਵਾਈ ਗਈ ।
ਪ੍ਰੋਗਰਾਮ ਦੇ ਮੁੱਖ ਬੁਲਾਰੇ ਪ੍ਰਬੁੱਧ ਵਿਦਵਾਨ ਅਤੇ ਪੱਤਰਕਾਰ ਸ ਹਮੀਰ ਸਿੰਘ ਨੇ ਅੱਜ ਦੇ ਵਿਸ਼ੇ 'ਅਜੋਕੇ ਦੌਰ ਵਿੱਚ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦੀ ਭੂਮਿਕਾ 'ਤੇ ਬੋਲਦਿਆਂ ਕਿਹਾ ਤਕਨੀਕ 'ਤੇ ਅਧਾਰਤ ਅਤੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਰੁਜਗਾਰ ਘਟਾਉਣ ਵਾਲਾ ਅਤੇ ਗਰੀਬੀ ਵਿੱਚ ਵਾਧਾ ਕਰਨ ਵਾਲਾ ਹੋਣ ਕਰਕੇ ਗਰੀਬੀ ਅਤੇ ਅਮੀਰੀ ਦਾ ਪਾੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਵਿੱਚੋਂ ਨਰੋਏ ਸਮਾਜ ਦੀ ਸਿਰਜਣਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਕਾਰਪੋਰੇਟਰਾਂ ਦੀ ਛਤਰਛਾਇਆ ਹੇਠ ਦਬਾਅ ਦੀ ਸਿਆਸਤ ਉਪਜਦੀ ਹੈ ਜਿਹੜੀ ਕਿ ਲੋਕਤੰਤਰ ਦੇ ਸਿਧਾਂਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਏਸੇ ਕਰਕੇ ਵੱਡੀ ਗਿਣਤੀ ਲੋਕ ਅਸਥਿਰਤਾ ਅਤੇ ਅਸੁਰੱਖਿਆ ਦੇ ਪਰਛਾਵੇਂ ਹੇਠਾਂ ਜੀਣ ਲਈ ਮਜ਼ਬੂਰ ਹਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸਾਹਿਤਕਾਰਾਂ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਕੋਈ ਵੱਡੀ ਵਣਗੀ ਦੇਣ ਜਿਹੜੀ ਲੋਕਾਂ ਦੀ ਬਾਂਹ ਫੜਨ ਦੇ ਸਮਰੱਥ ਹੋਵੇ । ਉਨ੍ਹਾਂ ਪੁੱਛੇ ਗਏ ਸਵਾਲਾਂ ਦੇ ਉੱਤਰ ਵੀ ਦਿੱਤੇ । ਉਨ੍ਹਾਂ ਨੂੰ ਹੀ ਡਾ ਨਿਰਮਲ ਸਿੰਘ ਆਜ਼ਾਦ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਪਿ੍ੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਕ੍ਰਮਵਾਰ ਪ੍ਰਸਿੱਧ ਕਹਾਣੀਕਾਰ ਸ੍ਰੀ ਕੇ ਐਲ ਗਰਗ ਅਤੇ ਦਵਿੰਦਰ ਕੌਰ ਗੁਰਾਇਆ ਨੂੰ ਭੇਟ ਕਰਕੇ ਸਨਮਾਨਤ ਕੀਤਾ ਗਿਆ । ਸਨਮਾਨ ਪੱਤਰ ਸੀਤਲ ਸਿੰਘ ਗੁੰਨੋਪੁਰੀ,ਡਾ ਰਜਵਿੰਦਰ ਕੌਰ ਅਤੇ ਗੁਰਮੀਤ ਬਾਜਵਾ ਵੱਲੋਂ ਪੜ੍ਹੇ ਗਏ ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ ਦਰਸ਼ਨ ਬੁੱਟਰ ਅਤੇ ਡਾ ਲਖਵਿੰਦਰ ਜੌਹਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਡਮੀ ਦੀ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ 'ਤੇ ਪਹਿਰਾ ਦੇਣ ਦੀ ਗੱਲ ਕੀਤੀ।ਡਾ ਕੁਲਦੀਪ ਪੁਰੀ ,ਡਾ ਹਰਜਿੰਦਰ ਅਟਵਾਲ,ਦੀਪ ਦੇਵਿੰਦਰ ਸਿੰਘ, ਮੱਖਣ ਕੁਹਾੜ,ਸ਼ੈਲਿੰਦਰਜੀਤ ਰਾਜਨ ਅਤੇ ਸੁਰਿੰਦਰ ਸੁੰਨੜ ਆਦਿ ਵਿਦਵਾਨਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਗਤ ਚੰਚਲ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।
ਜਿਨ੍ਹਾਂ ਦੀ ਹਾਜ਼ਰੀ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਉਨ੍ਹਾਂ ਚੋਂ ਕੁਝ ਕੁ ਦੇ ਨਾਂ ਇਸ ਪ੍ਰਕਾਰ ਹਨ ਸਰਵ ਸ੍ਰੀ ਹਰਜੀਤ ਸਿੰਘ ਹੁੰਦਲ,ਗੁਰਪ੍ਰੀਤ ਰੰਗੀਲਪੁਰ,ਸੋਹਣ ਸਿੰਘ, ਬੂਟਾ ਰਾਮ ਆਜ਼ਾਦ, ਨਿਸ਼ਾਨ ਸਿੰਘ, ਸੁੱਚਾ ਸਿੰਘ ਪਸਨਾਵਾਲਾ ,ਸੀਸ਼ਮ ਸੰਧੂ, ਸੁਖਵਿੰਦਰ ਰੰਧਾਵਾ,ਐਸ ਪੀ ਸਿੰਘ ,ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਸੁਨੀਲ ਦੱਤ, ਵਿਜੇ ਅਗਨੀਹੋਤਰੀ, ਜਸਵਿੰਦਰ ਸਿੰਘ ਅਨਮੋਲ, ਗੋਪਾਲ ਸ਼ਰਮਾ, ਜਸਵੰਤ ਹਾਂਸ, ਦਵਿੰਦਰ ਦਿਦਾਰ,ਪ੍ਰਸੋ਼ਤਮ ਸਿੰਘ ਲਲੀ,ਲੱਖਣ ਮੇਘੀਆਂ, ਸੁਨੀਲ ਦੱਤ,ਰਜਵੰਤ ਕੌਰ,ਪ੍ਰੇਮ ਨਾਥ,ਪ੍ਰੋ ਪਰਮਜੀਤ ਸਿੰਘ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ ਰਜਿੰਦਰ ਸਿੰਘ, ਸੁਖਦੇਵ ਸਿੰਘ ਭਾਗੋਕਾਵਾਂ, ਦਵਿੰਦਰ ਦਾਸ, ਸੁਰਿੰਦਰ ਕੌਰ, ਅਮਰੀਕ ਕੌਰ, ਸੁਖਵਿੰਦਰ ਕੌਰ, ਬਲਦੇਵ ਸਿੰਘ, ਜਸਵੰਤ ਸਿੰਘ ਪਾਹੜਾ, ਕੁਲਦੀਪ ਸਿੰਘ, ਅਮਨਪ੍ਰੀਤ ਸਿੰਘ,ਕੰਵਲਦੀਪ ਕੌਰ, ਅਮਰਜੀਤ ਸਿੰਘ, ਜਸਬੀਰ ਕੌਰ,ਸ਼ਰਨ ਕੌਰ,ਕੇਵਲ ਪਟਵਾਰੀ, ਜਸਬੀਰ ਕੌਰ ਚਾਹਲ, ਜਗਜੀਵਨ ਲਾਲ, ਅਸ਼ਵਨੀ ਕੁਮਾਰ,ਕੇ ਪੀ ਸਿੰਘ,ਰਣਵੀਰ ਅਕਾਸ, ਪਿਆਰਾ ਸਿੰਘ ਟਾਂਡਾ, ਐਸ ਪੀ ਸਿੰਘ ਗੋਸਲ,ਹਰਮੀਤ ਆਰਟਿਸਟ, ਡਾਕਟਰ ਕਸ਼ਮੀਰ ਸਿੰਘ,ਅਜੀਤ ਕਮਲ, ਰੂਪ ਸਿੰਘ ਪੱਡਾ, ਧਿਆਨ ਸਿੰਘ ਠਾਕੁਰ, ਬੋਧ ਸਿੰਘ ਘੁੰਮਣ, ਰਘਬੀਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੁੱਧੀਜੀਵੀ ਅਤੇ ਸਮਾਜ ਸੇਵੀ ਅਤੇ ਹੋਰ ਲੋਕ ਹਾਜ਼ਰ ਸਨ।