ਆਰਟੀਆਈ ਐਂਡ ਹਿਊਮਨ ਰਾਈਟਸ ਦਾ ਹੋਇਆ ਰਾਸ਼ਨ ਵੰਡ ਸਮਾਰੋਹ
ਬਤੌਰ ਮੁੱਖ ਮਹਿਮਾਨ ਪੁੱਜੇ ਸੁਖਵਿੰਦਰ ਸਿੰਘ ਬੱਬੂ ਨੇ ਉਕਤ ਉਪਰਾਲੇ ਦੀ ਕੀਤੀ ਪ੍ਰਸੰਸਾ
ਕੋਟਕਪੂਰਾ, 20 ਨਵੰਬਰ 2023 :- ਲਗਾਤਾਰ 16 ਸਾਲ ਤੋਂ ਹਰ ਸਾਲ 100 ਤੋਂ ਜਿਆਦਾ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਦੀ ਆ ਰਹੀ ‘ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਸੰਸਥਾ’ ਵੱਲੋਂ ਸਥਾਨਕ ਮਿਉਸਪਲ ਪਾਰਕ ਵਿਖੇ 130 ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਕਰਵਾਏ ਗਏ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸੁਖਵਿੰਦਰ ਸਿੰਘ ਬੱਬੂ ਐੱਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਂਈ ਕਲਾਂ/ਕੋਟਕਪੂਰਾ ਨੇ ਸੰਸਥਾ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਮੰਨਿਆ ਕਿ ਉਕਤ ਸੰਸਥਾ ਦੇ ਉਪਰਾਲਿਆਂ ਦੀ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਵਿੱਚ ਵੀ ਚਰਚਾ ਹੈ। ਵਿਸ਼ੇਸ਼ ਮਹਿਮਾਨਾ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਨਸੀਬ ਚੰਦ ਸ਼ਰਮਾ ਸੂਬਾਈ ਪ੍ਰਧਾਨ ਯੂਥ ਵਿੰਗ ਨੇ ਸੰਸਥਾ ਦੇ ਸੇਵਾ ਕਾਰਜਾਂ ਦਾ ਵਿਸਥਾਰ ਵਿੱਚ ਜਿਕਰ ਕਰਦਿਆਂ ਦੱਸਿਆ ਕਿ ਜਰੂਰਤਮੰਦ ਪਰਿਵਾਰਾਂ ਦੀ ਵੱਖ ਵੱਖ ਢੰਗਾਂ ਨਾਲ ਕੀਤੀ ਜਾ ਰਹੀ ਮੱਦਦ ਵਾਲੇ ਸੇਵਾ ਕਾਰਜ ਨਿਰੰਤਰ ਜਾਰੀ ਹਨ। ਉਹਨਾਂ ਆਖਿਆ ਕਿ ਸੰਸਥਾ ਦੇ ਹਰ ਤਰਾਂ ਦੀ ਜਾਤ-ਪਾਤ ਅਤੇ ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਹੋਣੀ ਸੁਭਾਵਿਕ ਹੈ।
ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦੱਸਿਆ ਕਿ ਆਰਟੀਆਈ ਐਂਡ ਹਿਊਮਨ ਰਾਈਟਸ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਬਾਬਾ ਫਰੀਦ ਜੀ ਦੇ ਸ਼ਰਧਾਲੂਆਂ ਵਲੋਂ ਬੇਵੱਸ, ਲਾਚਾਰ, ਮੁਥਾਜ ਅਤੇ ਜਰੂਰਤਮੰਦ ਪਰਿਵਾਰਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸੇਵਾ ਕਾਰਜ ਕੀਤੇ ਜਾਂਦੇ ਹਨ। ਜਿਵੇਂ ਕਿ ਕਿਸੇ ਲੋੜਵੰਦ ਦਾ ਇਲਾਜ, ਜਰੂਰਤਮੰਦ ਦੇ ਬੱਚਿਆਂ ਦੀ ਫੀਸ, ਬੇਵੱਸ ਦੀ ਡਿੱਗੀ ਛੱਤ ਪਾਉਣ ਜਾਂ ਲਾਚਾਰ ਪਰਿਵਾਰਾਂ ਦੀ ਬੇਟੀ ਦੇ ਵਿਆਹ ਮੌਕੇ ਮੱਦਦ ਕੀਤੀ ਜਾਂਦੀ ਹੈ। ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦਾਅਵਾ ਕੀਤਾ ਕਿ ਪਹਿਲਾਂ ਲੋੜਵੰਦ ਪਰਿਵਾਰਾਂ ਦੀ ਖੋਜ ਕਰਕੇ ਉਹਨਾਂ ਦੀ ਜਰੂਰਤ ਸਬੰਧੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਹੀ ਲੋੜਵੰਦਾਂ ਦੀ ਚੋਣ ਕੀਤੀ ਜਾਂਦੀ ਹੈ, ਤਾਂ ਜੋ ਕਿਸੇ ਲੋੜਵੰਦ ਦਾ ਹੱਕ ਨਾ ਮਾਰਿਆ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੂਬਾਈ ਪ੍ਰਧਾਨ ਰਵਿੰਦਰ ਸਿੰਘ ਜੋਨੀ ਸੋਨੀ, ਸੂਬਾਈ ਪ੍ਰਧਾਨ ਟਰਾਂਸਪੋਰਟ ਸੈੱਲ ਸੁਖਦੀਪ ਸਿੰਘ ਸਿੱਧੂ, ਮਨੋਜ ਗੁਲਾਟੀ, ਪ੍ਰੇ੍ਰਮ ਕੁਮਾਰ, ਮਨਜੀਤ ਸਿੰਘ ਭੋਲਾ, ਵਿਕਾਸ ਕੁਮਾਰ, ਡਾ ਸੰਤੋਸ਼ ਕੁਮਾਰ, ਡਾ ਬਗੀਚਾ ਸਿੰਘ, ਸੁਰਿੰਦਰ ਕੁਮਾਰ, ਸੁਸ਼ੀਲ ਕੁਮਾਰ, ਕਪਿਲ ਦੇਵ, ਕਰਨ ਕਟਾਰੀਆ, ਡਾ ਹਨੀ ਬਰਾੜ, ਗੁਰਵਿੰਦਰ ਸਿੰਘ ਠੇਠੀ, ਮਨੀਸ਼ ਨਾਰੰਗ, ਰੁਦਰਾ ਨਾਰੰਗ, ਲਕਸ਼ ਨਾਰੰਗ, ਅਬੀਰ ਨਾਰੰਗ, ਨੈਸ਼ਨਲ ਚੇਅਰਮੈਨ ਪਿ੍ਰੰਸ ਆਦਿ ਨੇ ਵੀ ਸੰਬੋਧਨ ਕੀਤਾ।