ਵੋਟਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਦਸੰਬਰ 2023 - ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸੁਪਰਵਾਈਜ਼ਰ ਪਰਮਜੀਤ ਅਤੇ ਬੂਥ ਨੰਬਰ 241 ਦੇ ਬੂਥ ਲੈਵਲ ਅਫ਼ਸਰ ਅਨਿਤ ਸ਼ਰਮਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰ ਪਾਲ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥਣਾ ਨੂੰ ਵੋਟ ਬਣਾਉਣ ਤੇ ਉਸ ਦੀ ਵਰਤੋਂ ਕਰਨ ਸਬੰਧੀ ਜਾਣੂ ਕਰਵਾਇਆ ਅਤੇ ਦੋ ਰੋਜ਼ਾ ਕੈਂਪ ਵੀ ਲਗਾਇਆ ਗਿਆ।
ਕੈਂਪ ਦੌਰਾਨ ਬੀ.ਐਲ.ਓ. ਅਨਿਤ ਸ਼ਰਮਾ ਨੇ ਵਿਸਥਾਰ ਵਿਚ ਵਿਦਿਆਰਥਣਾਂ ਨੂੰ ਚੋਣ ਕਮਿਸ਼ਨ, ਪੰਜਾਬ ਅਤੇ ਐਸ.ਡੀ.ਐਮ. ਡੇਰਾ ਬੱਸੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਵੋਟਾਂ ਸੰਬੰਧੀ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਅਤੇ 2 ਅਤੇ 3 ਦਸੰਬਰ ਦੋ ਰੋਜ਼ਾ ਕੈਂਪ ਵਿੱਚ ਨਵੇਂ ਵੋਟਰਾਂ ਸਮੇਤ 18 ਸਾਲਾਂ ਤੋਂ ਵੱਧ ਉਮਰ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਵੋਟਾਂ ਬਣਵਾਈਆਂ।
ਪ੍ਰਿੰਸੀਪਲ ਦਵਿੰਦਰ ਪਾਲ ਕੌਰ ਨੇ ਸੁਪਰਵਾਈਜ਼ਰ ਪਰਮਜੀਤ ਨੂੰ ਭਰੋਸਾ ਦਿਵਾਇਆ, ਕਿ ਸਕੂਲ ਪ੍ਰਸ਼ਾਸਨ ਵੱਲੋਂ ਭਾਰਤ ਦੇ ਇਸ ਲੋਕਤੰਤਰੀ ਯੱਗ ਵਿੱਚ ਆਪਣੀ ਆਹੂਤੀ ਜ਼ਰੂਰ ਪਾਈ ਜਾਵੇਗੀ। ਸੁਪਰਵਾਈਜ਼ਰ ਪਰਮਜੀਤ ਨੇ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲੇ ਉਤਸਵ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਪ੍ਰਿੰਸੀਪਲ ਦਵਿੰਦਰ ਪਾਲ ਕੌਰ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਸਾਰੇ ਵਿਦਿਆਰਥੀ ਆਪਣੀ ਵੋਟ ਜ਼ਰੂਰ ਬਣਵਾਉਣਗੇ।