ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀਆਂ 43ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਹੋਈਆਂ ਸਮਾਪਤ
- ਕਰਾਟੇ ਮੁੰਡਿਆਂ ਵਿੱਚ ਮਾਨਸਾ ਅਤੇ ਕੁੜੀਆਂ ਵਿੱਚ ਪਟਿਆਲਾ ਨੇ ਕੀਤਾ ਓਵਰਆਲ ਟਰਾਫੀ ਤੇ ਕਬਜਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 03 ਦਸੰਬਰ ,2023 - ਇੱਥੋਂ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀਆਂ ਤਿੰਨ ਰੋਜਾ 43ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਹੋ ਗਈਆਂ।
ਇਹਨਾਂ ਖੇਡਾਂ ਦੇ ਅੰਤਿਮ ਦਿਨ ਇਨਾਮਾਂ ਵੰਡ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਾਲੂ ਮਹਿਰਾ ਵਲੋਂ ਕੀਤੀ ਗਈ। ਉਹਨਾ ਕਿਹਾ ਕਿ ਇਹਨਾ ਖੇਡਾਂ ਦੌਰਾਨ ਅਧਿਆਪਕਾਂ ਵਲੋਂ ਖੇਡਾਂ ਦੀ ਸੰਪੂਰਨਤਾ ਲਈ ਵਧੀਆਂ ਕਾਰਜ ਕੀਤੇ ਗਏ ਹਨ।ਜਿਸ ਲਈ ਉਹ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੰਦੇ ਹਨ। ਇਸ ਤੋਂ ਬਿਨ੍ਹਾਂ ਉਹਨਾ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਸਖਤ ਮਿਹਨਤ ਕਰਨ।ਤਾਂ ਜ਼ੋ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਣ।
ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਨੇ ਦੱਸਿਆ ਕਿ ਕਰਾਟੇ, ਘਟਾਓ 20 ਕਿਲੋਂ ਵਿੱਚ ਸ਼ੁਸ਼ੀਲ ਪਟਿਆਲਾ ਨੇ ਪਹਿਲਾ, ਜਤਿੰਦਰ ਅਮ੍ਰਿਤਸਰ ਨੇ ਦੂਜਾ, ਘਟਾਓ 30 ਕਿਲੋ ਵਿੱਚ ਅਨਿਕਾ ਗੋਇਲ ਮੁਕਤਸਰ ਨੇ ਪਹਿਲਾ, ਨਿਰਮਤ ਪਟਿਆਲਾ ਨੇ ਦੂਜਾ, ਘਟਾਓ 34 ਕਿਲੋ ਵਿੱਚ ਸਿਮਰਨਜੀਤ ਪਟਿਆਲਾ ਨੇ ਪਹਿਲਾ, ਗੁਰਲੀਨ ਸੰਗਰੂਰ ਨੇ ਦੂਜਾ, ਘਟਾਓ 18 ਕਿਲੋਂ ਵਿੱਚ ਵੇਸ਼ਨਵੀ ਪਟਿਆਲਾ ਨੇ ਪਹਿਲਾ ਜਦੋਕਿ ਜ਼ਸਮੀਨ ਮਾਨਸਾ ਨੇ ਦੂਜਾ, ਘਟਾਓ 27 ਕਿਲੋ ਵਿੱਚ ਨੱਬਿਆ ਗਰਗ ਫਾਜਿਲਕਾ ਨੇ ਪਹਿਲਾ, ਜੈਸੀਕਾ ਮੁਕਤਸਰ ਨੇ ਦੂਜਾ ਸਥਾਨ ਹਾਸਲ ਕੀਤਾ।ਉਹਨਾ ਦੱਸਿਆ ਕਿ ਕਰਾਟੇ ਮੁੰਡਿਆਂ ਵਿੱਚ ਮਾਨਸਾ ਅਤੇ ਕੁੜੀਆਂ ਵਿੱਚ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਟਰਾਫੀ ਤੇ ਕਬਜਾ ਕੀਤਾ।ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਜਾਂਦਲਾ ਦੀਆਂ ਛੋਟੀਆਂ ਬੱਚੀਆਂ ਵਲੋਂ ਰੰਗਾ-ਰੰਗ ਸਮਾਗਮ ਪੇਸ਼ ਕੀਤਾ ਗਿਆ।ਮੰਚ ਸੰਚਾਲਣ ਦੀ ਸੇਵਾ ਮਨਜ਼ੀਤ ਸਿਘੰ ਮਾਵੀ ਨੇ ਨਿਭਾਈ।
ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾ ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਵੱਡੇ ਸੁਧਾਰ ਹੋ ਰਹੇ ਹਨ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜ਼ਸਵੀਰ ਸਿੰਘ, ਅਮਰਜੀਤ ਸਿੰਘ ਬੇਲਾ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਲਖਵੀਰ ਲੱਖਾ, ਮਲਕੀਤ ਭੱਠਲ, ਕਪਿਲ ਦੱਤ ਸ਼ਰਮਾ, ਰਾਜ ਐਵਾਰਡੀ ਦਵਿੰਦਰ ਕੁਮਾਰ, ਜ਼ਸਵਿੰਦਰ ਲਾਡੀ ਅਬਿਆਣਾ, ਪਰਮਜੀਤ ਕੁਮਾਰ, ਅਮਨਪ੍ਰੀਤ ਕੌਰ, ਕਮਲਜੀਤ ਕੌਰ, ਸੰਜੀਤ ਕੌਰ, ਬਲਜਿੰਦਰ ਢਿੱਲੋ, ਲੱਕੀ ਕੋਟਲਾ, ਮੀਮਲ ਸਿੰਘ, ਅਵਤਾਰ ਭੱਠਲ, ਸਰਬਜੀਤ ਸੈਣੀ, ਰਾਮ ਰਾਣਾ, ਛਿੰਦਾ ਜਿੰਦਵੜੀ, ਬਲਵੀਰ ਵੜੈਚ, ਵਿਕਰਮ ਸ਼ਰਮਾ, ਗੁਰਜੀਤ ਕੌਰ, ਨੀਮਲ ਪਾਮਾ, ਤਾਰਾ ਰਾਣੀ, ਨੀਲਮ ਰਾਣੀ, ਪ੍ਰਦੀਪ ਸ਼ਰਮਾ, ਹਰਪ੍ਰੀਤ ਸਿੰਘ, ਇੰਦਰਦੀਪ ਸਿੰਘ, ਸ਼ੁਸ਼ੀਲ ਧੀਮਾਨ, ਸੁਨੀਲ ਸੈਣੀ, ਅਨੀਤਾ ਕੁਮਾਰੀ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ, ਰਵਿੰਦਰ ਕੌਰ, ਮਨਿੰਦਰ ਕੌਰ, ਗੁਰਜੀਤ ਕੌਰ, ਪੁਸ਼ਪਾ ਰਾਣੀ, ਵਰੁਣ ਕੁਮਾਰ, ਅਮਰਜੀਤ ਭੱਲੜੀ, ਤਰਲੋਚਨ ਸਿੰਘ ਭੱਟੀ, ਗੁਰਚਰਨ ਸਿੰਘ, ਅਨਿਲ ਕੁਮਾਰ, ਚਰਨਜੀਤ ਸੈਣੀ, ਰਾਜ ਕੁਮਾਰ, ਰਣਵੀਰ ਸਿੰਘ ਗੱਜਪੁਰ, ਕੁਲਦੀਪ ਸਿੰਘ ਮੋਹੀਵਾਲ, ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।