← ਪਿਛੇ ਪਰਤੋ
ਪੰਜਾਬ ਦੇ ਸੰਘ ਦੇ ਪਹਿਲੇ ਪ੍ਰਚਾਰਕ ਸਿੱਖ ਚਿਰੰਜੀਵ ਸਿੰਘ ਦਾ ਹੋਇਆ ਸ਼ਰਧਾਂਜਲੀ ਸਮਾਗਮ
ਜੀ ਐਸ ਪੰਨੂ
ਪਟਿਆਲ਼ਾ , 3 ਦਸੰਬਰ 2023: ਪਟਿਆਲ਼ਾ ਵਿਖੇ ਸੰਘ ਦੇ ਪ੍ਰਚਾਰਕ ਬਣਨੇ ਵਾਲੇ ਪੰਜਾਬ ਦੇ ਪਹਿਲੇ ਸਿੱਖ ਚਿਰੰਜੀਵ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਤੇ ਅਮਿਤ ਸ਼ਾਹ ਦਾ ਸ਼ੋਕ ਸੰਦੇਸ਼ ਲੈਕੇ ਪਹੁੰਚੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਚਿਰੰਜੀਵ ਸਿੰਘ ਬਹੁਤ ਹੀ ਮਹਾਨ ਹਸਤੀ ਸਨ ਜਿੰਨਾਂ ਨੇ ਸੰਘ ਲਈ 23 ਸਾਲ ਦੀ ਉਮਰ ਭਰੀ ਜਵਾਨੀ ਵਿੱਚ ਆਪਣਾ ਘਰ ਪਰਿਵਾਰ ਤੇ ਸਾਰੀਆਂ ਸੁੱਖ ਸੁਵਿਧਾਵਾਂ ਨੂੰ ਤਿਆਗ ਕੇ ਦੇਸ਼ ਦੀ ਸੇਵਾ ਕੀਤੀ ਤੇ ਦੇਸ਼ ਦੀ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ।ਉਹਨਾ ਕਿਹਾ ਚਿਰੰਜੀਵ ਨੇ ਦੇਸ਼ ਦਾ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਰਾਸ਼ਟਰਵਾਦ ਨੂੰ ਮਜ਼ਬੂਤ ਕੀਤਾ ।ਉਹ ਨੇ ਪੰਜਾਬ ਦੀ ਗੁਰੁ ਪਰੰਪਰਾ ਦਾ ਡੂੰਘਾ ਅਧਿਐਨ ਕੀਤਾ ਤੇ ਉਹ ਸਾਨਦਾਰ ਸੰਗਠਨਾਤਮਕ ਹੁਨਰ ਦੇ ਧਨੀ ਸਨ ।ਉਹ ਮਿੱਠ ਬੋਲੜੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ ॥ਉਹਨਾਂ ਕਿਹਾ ਅਜਿਹੇ ਮਹਾਨ ਵਿਅਕਤੀ ਦੇਸ਼ ਦੁਨੀਆ ਵਿੱਚ ਬਹੁਤ ਘੱਟ ਮਿਲਦੇ ਹਨ ।ਉਹਨਾਂ ਕਿਹਾ ਕਿ ਚਿਰੰਜੀਵ ਮੌਤ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹਨਾਂ ਦੀ ਕਮੀ ਸਾਨੂ ਹਮੇਸ਼ਾ ਰੜਕਦੀ ਰਹੇਗੀ ।ਉਹਨਾਂ ਕਿਹਾ ਕਿ ਉਹ ਸਾਡੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਹਨ ।
Total Responses : 24767