ਡੇਰਾ ਸੱਚਾ ਸੌਦਾ ਦੀ ਪੈਰੋਕਾਰ ਮਾਤਾ ਸੱਤਿਆ ਦੇਵੀ ਮਰਨ ਉਪਰੰਤ ਅੱਖਾਂ ਦਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਫ਼ਰਵਰੀ,2024- ਅੱਖਾਂ ਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਸ੍ਰੀ ਪਰਸ ਰਾਮ ਦੀ ਪਤਨੀ ਮਾਤਾ ਸੱਤਿਆ ਦੇਵੀ ਜੋ ਕਿ ਪਿੰਡ ਘਾਗੋਂ ਰੋਡਾਂ ਵਾਲੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਦੇਹਾਂਤ ਹੋ ਗਿਆ ਸੀ| ਉਸ ਤੋਂ ਬਾਅਦ ਗੋਰਾਇਆ ਨਿਵਾਸੀ ਸਮਾਜ ਸੇਵੀ ਹੈਪੀ ਮਾਹੀ ਜੀ ਰਾਹੀਂ ਮ੍ਰਿਤਕ ਦੇ ਸਪੁੱਤਰ ਸੋਹਨ ਲਾਲ ਨੇ ਅੱਖਾਂ ਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨਾਲ ਸੰਪਰਕ ਕੀਤਾ ਅਤੇ ਮ੍ਰਿਤਕ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਸ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਤਾਂ ਜੋ ਇਹ ਅੱਖਾਂ ਹਨੇਰੇ ਦੀ ਜ਼ਿੰਦਗੀ ਜੀ ਰਹੇ ਦੋ ਵਿਅਕਤੀਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆ ਸਕਣ! ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅੱਖਾਂ ਦਾਨ ਕਰਨ ਵਾਲੀ ਸੰਸਥਾ ਨਵਾਂਸ਼ਹਿਰ ਦੇ ਮੁਖੀ ਡਾ.ਜੇ.ਡੀ.ਵਰਮਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਮ੍ਰਿਤਕ ਦੀਆਂ ਅੱਖਾਂ ਇਕੱਤਰ ਕੀਤੀਆਂ।
ਇਸ ਮੌਕੇ ਸੰਸਥਾ ਦੇ ਮੁਖੀ ਡਾ.ਜੇ.ਡੀ.ਵਰਮਾ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਮ੍ਰਿਤਕ ਦੇ ਪਰਿਵਾਰ ਦਾ ਧੰਨਵਾਦ ਕੀਤਾ। ਰਤਨ ਜੈਨ ਨੇ ਦੱਸਿਆ ਕਿ ਅੱਜ 551ਵੇਂ ਅੱਖਾਂ ਦਾਨੀ ਦੀਆਂ ਅੱਖਾਂ ਪ੍ਰਾਪਤ ਹੋ ਗਈਆਂ ਹਨ! ਇਹ ਅੱਖਾਂ ਪੁਨਰਜੋਤ ਆਈ ਬੈਂਕ ਸੋਸਾਇਟੀ, ਲੁਧਿਆਣਾ ਨੂੰ ਭੇਜੀਆਂ ਗਈਆਂ ਹਨ। ਜਿੱਥੇ ਦੋ ਲੋੜਵੰਦਾਂ ਨੂੰ ਦਿੱਤੀਆਂ ਜਾਣਗੀਆਂ! ਮ੍ਰਿਤਕ ਦੇ ਪੁੱਤਰਾਂ ਜਸਵਿੰਦਰ ਪਾਲ ਅਤੇ ਸਤਨਾਮ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਡੇਰਾ ਸੱਚਾ ਸੌਦਾ ਸਿਰਸਾ ਵਾਲਿਆਂ ਦੇ ਪੈਰੋਕਾਰ ਸਨ ਅਤੇ ਉਥੋਂ ਹੀ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਮੌਕੇ ਅੱਖਾਂ ਦਾਨ ਕਰਨ ਵਾਲੀ ਸੰਸਥਾ ਦੇ ਖਜ਼ਾਨਚੀ ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ ਸੇਵਾ ਮੁਕਤ ਬੈਂਕ ਮੈਨੇਜਰ, ਪਰਿਵਾਰਕ ਮੈਂਬਰਾਂ ਵਿਚ ਸੋਹਣ ਲਾਲ (ਪੁੱਤਰ), ਕਮਲੇਸ਼ ਰਾਣੀ, ਜਸਵਿੰਦਰ ਪਾਲ, ਸਤਨਾਮ (ਪੁੱਤਰ) ਸਰੋਜ ਰਾਣੀ, ਰੇਖਾ ਰਾਣੀ, ਹਰਜਿੰਦਰ ਸਿੰਘ,ਹਰਪ੍ਰੀਤ ਸਿੰਘ, ਲਖਵਿੰਦਰ ਹਨੀ, ਵਿੱਕੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ!