ਵੈਟਰਨਰੀ ਫਾਰਮਾਸਿਸਟ ਕਰਨਗੇ 25 ਫਰਵਰੀ ਨੂੰ ਖੁੱਡੀਆਂ ਦੀ ਕੋਠੀ ਦਾ ਘਿਰਾਓ
ਰੋਹਿਤ ਗੁਪਤਾ
ਗੁਰਦਾਸਪੁਰ,22 ਫਰਵਰੀ 2024 - ਪਿਛਲੇ 17 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਵੈਟਰਨਰੀ ਫਾਰਮਾਸਿਸਟ ਜਥੇਬੰਦੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਹਰ ਤਰਾਂ ਦਾ ਯੋਗਦਾਨ ਪਾਇਆ ਸੀ ਅਤੇ ਘਰ ਘਰ ਪ੍ਰਚਾਰ ਵੀ ਕੀਤਾ ਸੀ।ਪ੍ਰੰਤੂ ਹੁਣ ਜਥੇਬੰਦੀ ਦੇ ਆਗੂ ਸੂਬਾ ਪ੍ਰਧਾਨ ਗੁਰਪ੍ਰੀਤ ਰੋਮਾਣਾ,ਗਗਨ ਮਾਨਸਾ, ਨੇ ਦਸਿਆ ਕਿ ਇਸ ਸਰਕਾਰ ਨੇ ਵੀ ਸਾਡੇ ਪੱਲੇ ਨਿਰਾਸ਼ਾ ਹੀ ਪਾਈ ਹੈ।ਸਰਕਾਰ ਦੇ ਤਕਰੀਬਨ 2 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੀਆ ਨਿਗੂਣੀਆਂ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਸਾਨੂੰ ਤਾਂ ਹਾਲੇ ਤੱਕ ਇਹੀ ਪਤਾ ਨਹੀਂ ਚੱਲਾ ਕੇ ਸਰਕਾਰ ਨੂੰ ਅਫ਼ਸਰਸ਼ਾਹੀ ਚਲਾ ਰਹੀ ਹੈ ਜਾਂ ਆਮ ਆਦਮੀ ਪਾਰਟੀ।ਬਣਾਈ ਗਈ ਰਣਨੀਤੀ ਵਿਚ Mp ਉਮੀਦਵਾਰਾਂ ਦਾ ਵਿਰੋਧ ਕਰਨਾ ,ਓਹਨਾ ਨੂ ਕਾਲੀਆਂ ਝੰਡੀਆਂ ਦਿਖਾਉਣਾ ਅਤੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਦੇ ਜਵਾਬ ਲੈਣਾ ਸ਼ਾਮਲ ਹਨ। ਇਸ ਲੜੀ ਤਹਿਤ ਪੰਜਾਬ ਦੇ ਸਮੂਹ ਵੈਟਰਨਰੀ ਫਾਰਮਾਸਿਸਟ ਆਪਣੇ ਪਰਿਵਾਰਾਂ ਸਮੇਤ 25 ਫਰਵਰੀ ਦਿਨ ਬੁੱਧਵਾਰ ਨੂੰ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੀ ਕੋਠੀ ਦਾ ਘਿਰਾਓ ਉਹਨਾਂ ਦੇ ਪਿੰਡ ਖੁਡੀਆਂ ਜਾ ਕੇ ਕਰਨਗੇ। ਇਸ ਤੋਂ ਬਾਅਦ ਸਾਰੇ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਵਿਚ ਜੋ ਜਾਨੀ ਮਾਲੀ ਨੁਕਸਾਨ ਹੋਵੇਗਾ ਉਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।