ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੀ ਤੀਸਰੀ ਮੰਜਲ ਦਾ ਨੀਂਹ ਪੱਥਰ ਰੱਖਿਆ ਗਿਆ
ਪੁਨੀਤ ਅਰੋੜਾ
ਨਕੋਦਰ, 22 ਫਰਵਰੀ 2024 - ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਤੀਸਰੀ ਮੰਜਲ ਦਾ ਨੀਂਹ ਪੱਥਰ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਰਖਿਆ ਗਿਆ ਇਸ ਮੌਕੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਐਮ ਐਲ ਏ ਇੰਦਰਜੀਤ ਕੌਰ ਮਾਨ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਸਾਡੇ ਧਾਰਮਿਕ ਸਥਾਨ ਹਨ ਅਤੇ ਇਹਨਾਂ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਮੁਬਾਇਲ ਫੋਨ ਛੱਡ ਸਾਨੂੰ ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ ਅਤੇ ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ ਸੁਖਵਿੰਦਰ ਸਿੰਘ ਰੰਧਾਵਾ ਨੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਕਾਲਜ ਨੂੰ 2 ਕਰੋੜ 22 ਲੱਖ 17 ਹਜ਼ਾਰ ਰੁਪਏ ਦੀ ਗਰਾਂਟ ਮੰਜ਼ੂਰ ਹੋਈ ਹੈ ਜਿਸ ਨਾਲ ਬਹੁ ਮੰਤਵੀ ਹਾਲ, ਲਾਇਬ੍ਰੇਰੀ, ਕੰਪਿਊਟਰ ਲੈਬ, ਵਾਲੀਵਾਲ ਅਤੇ ਬਾਸਕਿਟ ਬਾਲ ਦੇ ਮੈਦਾਨ ਬਣਾਏ ਜਾਣਗੇ ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ਅਤੇ ਪੀ ਡਬਲਿਊ ਡੀ ਦੇ ਐਸ ਡੀ ਓ ਰੋਹੀਨ ਸੈਨੀ ਵੀ ਮੌਜੂਦ ਸਨ