ਦੱਪਰ ਟੋਲ ਪਲਾਜਾ 'ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
- ਤਿੰਨ ਦਿਨਾ ਪਲਾਜਾ ਪਰਚੀ ਮੁਕਤ ਕਰਨ ਉਪਰੰਤ ਧਰਨਾ ਖ਼ਤਮ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਫ਼ਰਵਰੀ 2024: ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਸੱਦੇ ਉੱਤੇ ਪੂਰੇ ਪੰਜਾਬ ਵਿਚ ਤਿੰਨ ਦਿਨਾਂ ਲਈ ਟੋਲ ਪਲਾਜੇ ਫਰੀ ਕਰਨ ਨੂੰ ਜਿੱਥੇ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਡੇਰਾਬਸੀ ਵੱਲੋਂ ਵੀ ਟੋਲ ਪਲਾਜਾ ਦੱਪਰ ਨੂੰ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਪਰਚੀ ਮੁਕਤ ਰੱਖਿਆ ਗਿਆ ਜੋ ਕਿ ਅੱਜ 22 ਫਰਵਰੀ ਨੂੰ ਸ਼ਾਮ 6 ਵਜੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਸਫਲਤਾ ਪੂਰਵਕ ਸੰਪੰਨ ਹੋਇਆ।ਇਹ ਧਰਨਾ ਸ਼ਾਮ 4 ਵਜੇ ਸਮਾਪਤ ਹੋਣਾ ਸੀ ਪਰੰਤੂ ਚੰਡੀਗੜ੍ਹ ਕਿਸਾਨ ਭਵਨ ਵਿੱਚ ਚੱਲ ਰਹੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਲੇਟ ਸਮਾਪਤ ਹੋਣ ਕਰਕੇ ਅਤੇ ਅਗਲੇ ਫੈਸਲੇ ਦਾ ਇੰਤਜ਼ਾਰ ਕਰਨ ਕਰਕੇ ਧਰਨੇ ਨੂੰ 6 ਵਜੇ ਸਮਾਪਤ ਕੀਤਾ ਗਿਆ।
ਧਰਨਾ ਸਮਾਪਤ ਕਰਨ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਡੇਰਾਬੱਸੀ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹੋਈਆਂ ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਸਤਿਨਾਮ ਵਾਹਿਗੁਰੂ ਗੁਰਬਾਣੀ ਦਾ ਜਾਪ ਕੀਤਾ ਗਿਆ ਅਤੇ ਨਾਲ ਹੀ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਨਿਹੱਥੇ ਕਿਸਾਨਾਂ ਦੇ ਉੱਪਰ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਪੁਲਿਸ ਵੱਲੋਂ ਅੰਨੇਵਾਹ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਡਾਂਗਾਂ ਅਤੇ ਹੋਰ ਘਾਤਕ ਹਥਿਆਰਾਂ ਦੇ ਨਾਲ ਕਿਸਾਨਾਂ ਉੱਤੇ ਢਾਏ ਗਏ ਅੰਨੇਵਾਹ ਤਸੱਦਦ ਅਤੇ ਮਸ਼ੀਨਰੀ ਦੀ ਭੰਨ ਤੋੜ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਕਿਸਾਨ ਮੋਰਚੇ ਵੱਲੋਂ ਖੱਟਰ ਸਰਕਾਰ ਅਤੇ ਮੋਦੀ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਰਜਿੰਦਰ ਸਿੰਘ ਢੋਲਾ, ਕਰਮ ਸਿੰਘ ਬਰੌਲੀ, ਕਰਮ ਸਿੰਘ ਕਾਰਕੌਰ, ਕਾਮਰੇਡ ਸ਼ਾਮ ਲਾਲ ਹੈਬਤਪੁਰ,ਹਾਕਮ ਸਿੰਘ ਦੱਪਰ, ਕੁਲਦੀਪ ਸਿੰਘ ਸਰਸੀਣੀ, ਜਗਤਾਰ ਸਿੰਘ ਝਾਰਮੜੀ,ਬਖਸ਼ੀਸ਼ ਸਿੰਘ ਭੱਟੀ, ਸ਼ੇਰ ਸਿੰਘ ਸੈਕਟਰੀ ,ਭਾਗ ਸਿੰਘ ਖੇੜੀ ਜੱਟਾਂ, ਨਰਿੰਦਰ ਸਿੰਘ ਜਵਾਹਰਪੁਰ,ਨੈਬ ਸਿੰਘ ਬਾਜਵਾ ਹਰਮੇਸ਼ ਸਿੰਘ ਅਮਲਾਲਾ,ਕੇਹਰ ਸਿੰਘ ਜਡਿਆਲਾ, ਪਰਮਜੀਤ ਸਿੰਘ ਦੱਪਰ, ਮੋਹਨ ਸਿੰਘ ਕਸੌਲੀ, ਭਾਗ ਸਿੰਘ ਤਸਿੰਬਲੀ ,ਧਰਮਪਾਲ ਘੋਲੂ ਮਾਜਰਾ ,ਰਘਬੀਰ ਸਿੰਘ ਦੱਪਰ, ਜਸਮੀਤ ਸਿੰਘ ਬਹੋੜਾ ,ਬਲਿਹਾਰ ਸਿੰਘ ਦੱਪਰ ,ਗੁਰਪਾਲ ਸਿੰਘ ਦੱਪਰ ਭਜਨ ਸਿੰਘ ਦੱਪਰ, ਦਰਸ਼ਨ ਸਿੰਘ ਫਤਿਹਪੁਰ, ਸੋਨੀ ਕਾਰਕੌਰ, ਹਰੀ ਰਾਮ ਦੱਪਰ, ਬਲਜਿੰਦਰ ਸਿੰਘ ਰੰਗੀ,ਹਾਕਮ ਸਿੰਘ ਹੰਸਾਲਾ, ਰੂਪ ਇੰਦਰ ਸਿੰਘ ਕਾਕਾ, ਸਵਰਨ ਸਿੰਘ ਝਾਰਮੜੀ, ਰਾਮ ਸਿੰਘ ਜੰਡਲੀ ਸੁਰਜੀਤ ਸਿੰਘ ਅੰਬਛਪਾ,ਜਰਨੈਲ ਸਿੰਘ, ਕਰਨੈਲ ਸਿੰਘ ਤੋਗਾਪੁਰ, ਨਿਰਮੈਲ ਸਿੰਘ ਮਲਕਪੁਰ ,ਜਰਨੈਲ ਸਿੰਘ ਆਗਾਪੁਰ, ਜਵਾਲਾ ਸਿੰਘ ਖੇੜੀ ਜੱਟਾਂ ,ਪਰਵਿੰਦਰ ਸਿੰਘ ਜੌਲਾ ਖੁਰਦ, ਸਰਬਜੀਤ ਸਿੰਘ ਜੌਲਾ ਖੁਰਦ, ਹਰਚੰਦ ਸਿੰਘ ਦੱਪਰ ਤੇ ਅਜੈਬ ਸਿੰਘ ਜਨੇਤਪੁਰ ਸਮੇਤ ਕਿਸਾਨ ਵੀਰ ਹਾਜ਼ਰ ਸਨ।