ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵੱਲੋਂ ਭਲਕੇ "ਮੁਫ਼ਤ ਵਿਸ਼ਾਲ ਮੈਡੀਕਲ ਕੈਂਪ"
- ਕੈਂਪ ਦੌਰਾਨ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਹਰ ਤਰ੍ਹਾਂ ਦੇ ਟੈਸਟ, ਡਿਜੀਟਲ ਐਕਸ-ਰੇ ਤੇ 50% ਦਾ ਡਿਸਕਾਊਂਟ ਦਿੱਤਾ ਜਾਵੇਗਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 22 ਫਰਵਰੀ 2024 - ਪੰਜਾਬ ਵਕਫ਼ ਬੋਰਡ,ਚੰਡੀਗੜ੍ਹ ਦੇ ਪ੍ਰਬੰਧ ਅਧੀਨ ਗਰੇਵਾਲ ਚੌਂਕ ਮਾਲੇਰਕੋਟਲਾ ਵਿਖੇ ਚੱਲਣ ਵਾਲੇ ਹਜ਼ਰਤ ਹਲੀਮਾ ਹਸਪਤਾਲ ਵੱਲੋਂ ਭਲਕੇ 23 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ "ਮੁਫ਼ਤ ਵਿਸ਼ਾਲ ਮੈਡੀਕਲ ਕੈਂਪ" ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਵੀ.ਪੀ.ਗੋਇਲ ਅਤੇ ਮੈਨੇਜਰ ਮੁਹੰਮਦ ਅਰਸ਼ਦ ਨੇ ਦੱਸਿਆਂ ਕਿ ਕੈਂਪ ਦੌਰਾਨ ਹਜ਼ਰਤ ਹਲੀਮਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਜਿਸ ਵਿਚ ਡਾ.ਵੀ.ਪੀ ਗੋਇਲ (ਅਪ੍ਰੇਸ਼ਨਾਂ ਦੇ ਮਾਹਰ ),ਡਾ.ਅਮਰਪ੍ਰੀਤ ਕੌਰ ਮਰਵਾਹਾ (ਆਈ.ਵੀ.ਐਫ.ਸਪੈਸਲਿਸਟ ਔਰਤ ਰੋਗਾਂ ਦੇ ਮਾਹਿਰ) ਡਾ.ਇਰਮ ਇਕਬਾਲ (ਔਰਤ ਰੋਗਾਂ ਦੇ ਮਾਹਿਰ),ਡਾ.ਅਵਿਨਾਸ਼ ਜਿੰਦਲ (ਦਿਲ,ਪੇਟ,ਸੂਗਰ ਅਤੇ ਜਰਨਲ ਬਿਮਾਰੀਆਂ ਦੇ ਮਾਹਰ), ਡਾ.ਤਰੁਣ ਬਹਿਲ (ਟੁੱਟੀਆਂ ਹੱਡੀਆਂ ਤੇ ਜੋੜਾਂ ਦੇ ਦਰਦਾਂ ਦੇ ਮਾਹਿਰ) ਡਾ.ਇਕਰਾ ਖਿਲਜੀ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ) ਵੱਲੋਂ ਕੈਂਪ ਵਿੱਚ ਪਹੁੰਚੇ ਵੱਖ-ਵੱਖ ਬਿਮਾਰੀਆਂ ਦੇ ਰੋਗੀਆਂ ਦਾ ਚੈੱਕ-ਅੱਪ ਅਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਹਰ ਤਰ੍ਹਾਂ ਦੇ ਟੈਸਟ, ਡਿਜੀਟਲ ਐਕਸ-ਰੇ ਤੇ 50% ਦਾ ਡਿਸਕਾਊਂਟ ਦਿੱਤਾ ਜਾਵੇਗਾ ।