ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਸਪੈਸ਼ਲ ਸਰਕਲ ਮੋਹਾਲੀ ਵੱਲੋਂ ਪੈਨਸ਼ਨਰਜ਼ ਸਨਮਾਨ ਸਮਾਰੋਹ
ਮੋਹਾਲੀ, 23 ਫਰਵਰੀ 2024 - ਮਿਤੀ 21.02.2024 ਦਿਨ ਬੁੱਧਵਾਰ ਨੂੰ ਦਫ਼ਤਰ ਸਪੈਸ਼ਲ ਡਿਵੀਜ਼ਨ ਮੋਹਾਲੀ ਵਿਖੇ ਵਿਜੈ ਕਮੁਾਰ ਪ੍ਰਧਾਨ ਸਰਕਲ ਮੁਹਾਲੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਨਮਾਨ ਸਮਾਰੋਹ 'ਚ ਸੀਨੀਅਰ ਪੈਨਸ਼ਨਰਜ਼ ਨੂੰ ਜੱਥੇਬੰਦੀ ਦੇ ਆਗੂਆਂ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ 'ਚ ਸੈਂਕੜੇ ਪੈਨਸ਼ਨਰਜ਼/ਮੁਲਾਜ਼ਮਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇੱਕਤਰ ਹੋਏ ਪੈਨਸ਼ਨਰਜ਼ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂਆਂ ਸਕਿੰਦਰ ਸਿੰਘ ਸਮਰਾਲਾ (ਸੂਬਾਈ ਜੱਥੇਬੰਦਕ ਸਕੱਤਰ) ਅਤੇ ਭਰਭੂਰ ਸਿੰਘ ਸੂਬਾ ਕਮੇਟੀ ਮੈਂਬਰ (ਪ੍ਰਧਾਨ, ਸਰਕਲ ਰੋਪੜ) ਨੇ ਵੀ ਸੰਬੋਧਨ ਕੀਤਾ। ਪੈਨਸ਼ਨਰਜ਼ ਦੇ ਸਰਕਲ ਮੁਹਾਲੀ ਦੇ ਆਗੂਆਂ ਰਣਜੀਤ ਸਿੰਘ ਜ਼ੀਰਕਪੁਰ, ਬਲਬੀਰ ਸਿੰਘ ਗਿੱਲ ਨੇ ਸੰਬੋਧਨ ਕੀਤਾ। ਪੈਨਸ਼ਨਰਜ਼ ਐਸੋਸੀਏਸ਼ਨ ਡਿਵੀਜ਼ਨ ਮੁਹਾਲੀ ਦੇ ਆਗੂਆਂ ਜਤਿੰਦਰ ਸਿੰਘ ਡਵੀ: ਪ੍ਰਧਾਨ, ਸਤੀਸ਼ ਕੁਮਾਰ, ਕਪਿਲ ਦੇਵ, ਅਸ਼ੋਕ ਕੁਮਾਰ, ਸਤਵੰਤ ਸਿੰਘ, ਪਰਮਜੀਤ ਸੈਣੀ ਅਤੇ ਰਮੇਸ਼ ਕੁਮਾਰ ਗੁਪਤਾ ਨੇ ਸੰਬੋਧਨ ਕੀਤਾ। ਡਿਵੀਜ਼ਨ ਮੁਹਾਲੀ ਦੇ ਸਰਪ੍ਰਸਤ ਸੁਰਿੰਦਰ ਮੱਲ੍ਹੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੰਬੋਧਨ ਦੌਰਾਨ, ਆਗੂਆਂ ਨੇ ਪੈਨਸ਼ਨਰਜ਼ ਦੀਆਂ ਮੰਗਾਂ ਅਤੇ ਮਸਲਿਆਂ 'ਤੇ ਚਰਚਾ ਕੀਤੀ। ਪਾਵਰਕਾਮ ਮੈਨੇਜਮੈਂਟ, ਪੰਜਾਬ ਸਰਕਲ ਅਤੇ ਕੇਂਦਰ ਸਰਕਾਰ ਦੀਆਂ ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਪੈਨਸ਼ਨਰਜ਼ ਨੂੰ ਮਹਿੰਗਾਈ ਭੱਤੇ, ਦੀ ਬਕਾਇਆ ਦੋ ਕਿਸ਼ਤਾਂ ਅਤੇ ਏਰੀਅਰ ਫੌਰੀ ਦਿੱਤਾ ਜਾਵੇ। ਸਕੇਲਾਂ ਦਾ ਬਕਾਇਆ ਏਰੀਅਰ ਫੌਰੀ ਦਿੱਤਾ ਜਾਵੇ। ਸਕੇਲਾਂ ਦੀਆਂ ਤਰੁਟੀਆਂ ਦੂਰ ਕੀਤੀਆਂ ਜਾਣ। ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ। ਕੈਸ਼ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ। ਸਾਰੇ ਪੈਨਸ਼ਰਜ਼ ਨੂੰ ਪਾਵਰਕਾਮ ਮੈਨੇਜਮੈਂਟ ਵੱਲੋਂ ਯੂਨਿਟਾਂ 'ਚ ਬਣਦੀ ਰਆਇਤ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼/ਮੁਲਾਜ਼ਮਾਂ ਤੇ ਲਾਇਆ 200/- ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਫੌਰੀ ਬੰਦ ਕੀਤਾ ਜਾਵੇ।
ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਚਲਦੇ ਕਿਸਾਨਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ। ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਵਾਰਡਰਾਂ ਤੇ ਬੈਠੇ ਕਿਸਾਨਾਂ ਤੇ ਕੀਤੇ ਤਸ਼ੱਦਦ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਸਮਾਗਮ ਨੂੰ ਭਰਾਤਰੀ ਜੱਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਸਲਾਹਕਾਰ/ਜੱਥੇਬੰਦਕ ਸਕੱਤਰ ਲੱਖਾ ਸਿੰਘ, ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਸਰਕਲ ਸਕੱਤਰ ਜਗਦੀਪ ਸਿੰਘ ਅਤੇ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਸ੍ਰੀ ਯਸ਼ਪਾਲ ਸੰਪਾਦਕ ਵਰਗ ਚੇਤਨਾ ਮੰਚ ਪੰਜਾਬ,
ਸ੍ਰੀ ਐਸ.ਕੇ. ਖੋਸਲਾ ਸੀਨੀ: ਵਾਇਸ ਪ੍ਰੈਜ਼ੀਡੈਂਟ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਵੀ ਸੰਬੋਧਨ ਕੀਤਾ ਗਿਆ।