← ਪਿਛੇ ਪਰਤੋ
ਚੀਨ ਅਤੇ ਪਾਕਿਸਤਾਨ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਿਹੈ: ਸੁਖਜਿੰਦਰ ਸਿੰਘ ਰੰਧਾਵਾਂ ਕ੍ਰਿਸ਼ਨ ਚੰਦਰ ਪਠਾਨਕੋਟ: ਅੱਜ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਰਾਜਸਥਾਨ ਦੇ ਦੋਸਾ ਜਿਲੇ ਦੇ ਗੁਪਤੇਸਵਰ ਰੋਡ ਵਿਖੇ ਸ੍ਰੀ ਰਾਮ ਮੰਦਿਰ ਨੇੜੇ ਵਰਕਰਾਂ ਦੇ ਸੰਮੇਲਨ ਵਿਚ ਬੋਲਦੇ ਹੋਏ ਕਿਹਾ ਹੈ ਕਿ ਚੀਨ ਘੁਸਪੈਠ ਕਰਕੇ ਸਾਡੀ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਹੈ ਅਤੇ ਪਾਕਿਸਤਾਨ ਦੀ ਸੈਨਾ ਡਰੋਨ ਰਾਹੀ ਸਾਡੇ ਦੇਸ਼ ਖਾਸ ਕਰਕੇ ਪੰਜਾਬ ਵਿਚ ਅਸਲਾ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਹੀਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਸੁੱਟ ਰਿਹਾ ਹੈ ਉਹਨਾਂ ਸੱਭ ਨੂੰ ਰੋਕਣ ਵਿਚ ਸਰਕਾਰ ਨਾਕਾਮਯਾਬ ਰਹੀ ਹੈ ਪਰ ਦੂਸਰੇ ਪਾਸੇ ਆਪਣਿਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੰਦੀ ਸਰਕਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਹੀਂ ਵੜਨ ਦੇ ਰਹੀ ਉਲਟਾ ਉਹਨਾਂ ਤੇ ਪੰਜਾਬ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਅੰਨੇਵਾਹ ਗੋਲੀਆਂ ਅਤੇ ਅੱਥਰੂ ਗੈਸ ਦੇ ਅਨੇਵਾਹ ਦਾਗ ਕਿ ਮਨੁੱਖੀ ਅਧਿਕਾਰਾਂ ਦਾ ਹੱਨਣ ਕਰ ਰਹੀ ਹੈ।
Total Responses : 45