ਲੋਕ ਸਭਾ ਚੋਣਾਂ-2024 ਦੌਰਾਨ ਦਿਵਿਆਂਗ ਵੋਟਰਾ ਨੂੰ ਮਿਲਣਗੀਆਂ ਵੀਲਚੇਅਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 23 ਫਰਵਰੀ 2024 - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਸ਼.ਭ.ਸ.ਨਗਰ ਰਾਜੀਵ ਵਰਮਾ ਵਲੋਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਵੀਲਚੇਅਰ ਦੀ ਸੁਵਿਧਾਂ ਦੇਣ ਸਬੰਧੀ ਸਿਵਲ ਸਰਜਨ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਇੰਚਾਰਜ ਰੈਡ ਕਾਰਸ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੀ ਜਿੰਮੇਵਾਰੀ ਲਗਾਈ ਕਿ ਉਹ ਪਿੰਡਾਂ ਵਿੱਚ ਬਣੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵੀਲਚੇਅਰ ਮੁਹੱਈਆਂ ਕਰਵਾਉਣਗੇ ਅਤੇ ਅਰਬਨ ਪੋਲਿੰਗ ਸਟੇਸ਼ਨਾਂ ਤੇ ਸਿਵਲ ਸਰਜਨ ਅਤੇ ਜਿਲ੍ਹਾ ਰੈਡਕਾਰਡ ਦੀ ਡਿਊਟੀ ਲਗਾਈ ਗਈ। ਮੀਟਿੰਗ ਵਿੱਚ ਆਏ ਸਾਰੇ ਅਫਸਰਾਂ ਵਲੋਂ ਭਰੋਸਾ ਦੁਆਇਆ ਗਿਆ ਕਿ ਉਹਨ੍ਹਾਂ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾ-ਪਹਿਲਾ ਸਾਰੀਆਂ ਤਿਆਰੀਆ ਕਰ ਲਈਆਂ ਜਾਣਗੀਆਂ।