ਦਾ ਆਸਕਫੋਰਡ ਸਕੂਲ ਵੱਲੋਂ ਸਾਲਾਨਾ ਸੱਭਿਆਚਾਰਕ ਸਮਾਰੋਹ ‘ਰੰਗ-ਏ-ਉਮੰਗ-2024’
- ਉੱਘੇ ਗਾਇਕ ਅਤੇ ਫਿਲਮ ਅਦਾਕਾਰ ਕਰਮਜੀਤ ਅਨਮੋਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ
ਦਲਜੀਤ ਕੌਰ
ਮੂਣਕ, 27 ਫਰਵਰੀ, 2024: ਸ਼੍ਰੀ ਸ਼ਿਆਮ ਐਜੂਕੇਸ਼ਨਲ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਦਾ ਆਸਕਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ, ਰਾਮਗੜ੍ਹ ਗੁੱਜਰਾਂ ਵਿਖੇ ਸਾਲਾਨਾ ਸੱਭਿਆਚਾਰਕ ਸਮਾਰੋਹ ‘ਰੰਗ-ਏ-ਉਮੰਗ-2024’ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮੌਕੇ ਸ਼ਬਦ ਗਾਇਨ ‘ਜੋ ਮਾਂਗੇ ਠਾਕੁਰ ਆਪਣੈ ਤੇ ਸੋਈ-ਸੋਈ ਦੇਵੈ' ਗਾਇਨ ਨਾਲ ਹੋਈ ਅਤੇ ਮਾਤਾ ਸਰਸਵਤੀ ਦੀ ਪੂਜਾ ਵੀ ਕੀਤੀ ਗਈ।
ਇਸ ਸਮਾਗਮ ਵਿੱਚ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਕਰਮਜੀਤ ਅਨਮੋਲ, ਸੀਬਾ ਸਕੂਲ ਲਹਿਰਾਗਾਗਾ ਦੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਸਿੰਘ ਢੀਂਡਸਾ ਅਤੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਜਸਵੀਰ ਸਿੰਘ ਕੁੰਦਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿੱਚ ਸਕੂਲ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਹਰਿਆਣਵੀ ਡਾਂਸ ਪੇਸ਼ ਕੀਤਾ। ਮੈਡਮ ਜਸਲੀਨ ਕੌਰ ਅਤੇ ਸਤਵੀਰ ਕੌਰ ਵੱਲੋਂ ਬੱਚਿਆਂ ਨੂੰ ਤਿਆਰ ਕਰਵਾਏ ਕੋਰੀਓਗਾਫੀ ‘ਨਸ਼ੇ’ ਨੇ ਸਮਾਜ ਵਿੱਚ ਪੈਦਾ ਹੋਏ ਛੋਟੇ ਨਸ਼ਿਆਂ ਦੇ ਦਰਿਆ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ।ਸਕੂਲ ਵੱਲੋਂ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਦਾ ਵੀ ਸਨਮਾਨ ਕੀਤਾ ਗਿਆ। ਮੈਡਮ ਸੁਪ੍ਰੀਤ ਤੇ ਪ੍ਰਿਯੰਕਾ ਵੱਲੋਂ ਤਿਆਰ ਕਰਵਾਏ ‘ਸ਼ੋਸਲ ਮੀਡੀਆ’ ਕੋਰੀਓਗ੍ਰਾਫੀ ਰਾਹੀ ਬੱਚਿਆਂ ਨੇ ਸ਼ੋਸਲ ਮੀਡੀਆ ਦੀ ਦਲ-ਦਲ ਵਿੱਚ ਫਸਦੇ ਜਾ ਰਹੇ ਲੋਕਾਂ ਦੀ ਤਸਵੀਰ ਪੇਸ਼ ਕੀਤੀ।
ਇਸ ਮੌਕੇ ਕਰਮਜੀਤ ਅਨਮੋਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੜ੍ਹ ਲਿਖ ਕੇ ਨੌਕਰੀ ਹੀ ਲੈਣੀ ਹੈ, ਕਈ ਵਾਰ ਹੁਨਰ ਵੀ ਸਾਨੂੰ ਚੰਗੀ ਸੇਧ ਜਾਂ ਤੁਹਾਡੀ ਕਮਾਈ ਦਾ ਵਧੀਆ ਸਾਧਨ ਬਣ ਸਕਦਾ ਹੈ। ਸ. ਜਸਵੀਰ ਸਿੰਘ ਕੁੰਦਨੀ ਨੇ ਕਿਹਾ ਕਿ ਇਸ ਪੱਛੜੇ ਇਲਾਕੇ ਵਿੱਚ ਵਧੀਆ ਸਿੱਖਿਆ ਸੰਸਥਾ ਦੀ ਲੋੜ ਸੀ, ਅੱਜ ਬੱਚਿਆਂ ਦੀਆ ਕਲਾਕ੍ਰਿਤੀਆਂ ਦੇਖ ਕੇ ਮੈਨੂੰ ਖੁਸ਼ੀ ਹੋਈ ਹੈ ਕਿ ਦਾ ਆਕਸਫੋਰਡ ਸਕੂਲ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੀ ਨਾਮੀ ਸਿੱਖਿਆ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਕੰਵਲਜੀਤ ਸਿੰਘ ਢੀਂਡਸਾ ਨੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿੱਦਿਆ ਦਾ ਚਾਨਣ ਜਿੱਥੇ ਵੀ ਜਾਂਦਾ ਉੱਥੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ, ਵਿੱਦਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੁੰਦੀ। ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਚੀਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਮੰਚ ਸੰਚਾਲਨ ਸੁਭਾਸ਼ ਸ਼ਰਮਾ, ਮੈਡਮ ਹਰਜੀਤ ਕੌਰ, ਸਤਵੀਰ ਕੌਰ, ਗੁਰਮੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕੀਤਾ। ਸੀਬਾ ਸਕੂਲ ਦੇ ਪ੍ਰਿੰਸੀਪਲ ਬਿਬਿਨ ਅਲੈਗਜੈਂਡਰ ਅਤੇ ਰਣਦੀਪ ਸੰਗਤਪੁਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਐਮ.ਡੀ. ਸਤਨਾਮ ਸਿੰਘ ਅਤੇ ਚੇਅਰਮੈਨ ਨਰਿੰਦਰ ਸਿੰਗਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੈਡਮ ਅਮਰਜੀਤ ਕੌਰ, ਰਾਜਵਿੰਦਰ ਸਿੰਘ ਹਰੀਗੜ੍ਹ, ਗੁਰਪ੍ਰੀਤ ਸਿੰਘ ਬਾਗੜੀ, ਪਵਿੱਤਰ ਗੰਢੂਆਂ, ਕੁੱਕੀ ਲਦਾਲ, ਜਗਦੀਸ਼ ਰਾਏ ਸਿੰਗਲਾ, ਬਲਜੀਤ ਸਿੰਘ ਮੰਡਵੀ, ਸਤਿੰਦਰ ਢਿੱਲੋ, ਸਰਪੰਚ ਗੁਰਸੇਵ ਸਿੰਘ ਮਨਿਆਣਾ, ਨਾਜਰ ਸਿੰਘ ਮਨਿਆਣਾ, ਰੂਪ ਸਿੰਘ ਮਨਿਆਣਾ, ਸਰਪੰਚ ਬਲਵਾਨ ਸਿੰਘ ਰਾਮਗੜ੍ਹ, ਸਰਪੰਚ ਲਾਭ ਕੌਰ ਸਲੇਮਗੜ੍ਹ, ਡਾ.ਮੇਜਰ ਸਿੰਘ, ਬਲਵਿੰਦਰ ਸਿੰਘ ਮੰਡਵੀ ਡੇਰਾ, ਸਾਹਿਬ ਸਿੰਘ ਮੰਡਵੀ, ਐਡਵੋਕੇਟ ਪਾਰਸ ਸ਼ਰਮਾ, ਜਤਿੰਦਰ ਸ਼ਰਮਾ, ਮੈਡਮ ਸ਼ੁਸਮਾ ਸ਼ਰਮਾ, ਜੇਈ ਰਾਮ ਸਿੰਘ ਖੋਖਰ ਮੌਜੂਦ ਸਨ।