ਵਰ੍ਹਦੇ ਮੀਂਹ ਵਿੱਚ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹਲਕੇ ਵਿਚ ਲੱਗ ਰਹੇ ਸੇਵਾ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
- ਹਰ ਪਿੰਡ ਵਿੱਚ ਸੇਵਾ ਕੈਂਪ ਲਗਾ ਕੇ ਲੋਕ ਪੱਖੀ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ- ਹਰਜੋਤ ਬੈਂਸ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 02 ਮਾਰਚ ,2024 - ਸੂਬੇ ਦੇ ਹਰ ਪਿੰਡ ਤੇ ਸ਼ਹਿਰੀ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਯੋਜਨਾ ਤਹਿਤ ਕੈਂਪ ਲਗਾ ਕੇ ਲੋਕਾਂ ਦੀਆਂ ਬਰੂਹਾਂ ਤੇ ਲੋਕਪੱਖੀ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ, ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਾਝੀਆਂ ਸਮੱਸਿਆਵਾਂ ਦੇ ਹੱਲ ਸਾਝੀਆਂ ਸੱਥਾਂ ਵਿਚ ਹੋ ਰਹੇ ਹਨ, ਵਿਕਾਸ ਦੇ ਕੰਮ ਆਮ ਲੋਕਾਂ ਦੀ ਇੱਛਾ ਮੁਤਾਬਿਕ ਸਰਕਾਰ ਕਰਵਾ ਰਹੀ ਹੈ। ਪ੍ਰਸਾਸ਼ਨ ਦੇ ਅਧਿਕਾਰੀ ਸਾਰੇ ਵਿਭਾਗਾਂ ਦੀਆਂ ਲੋਕਪੱਖੀ ਯੋਜਨਾਵਾ ਦਾ ਲਾਭ ਦੇਣ ਲਈ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਪਹੁੰਚ ਰਹੇ ਹਨ, ਇਹ ਬਦਲਾਓ ਵਾਲੀ ਇਮਾਨਦਾਰ ਨੇਕ ਨੀਅਰ ਸਰਕਾਰ ਦੀ ਮੂੰਹ ਬੋਲਦੀ ਤਸਵੀਰ ਹੈ।
ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਹਰਦੋ ਨਿਮੋਹ, ਪ੍ਰਿਥੀਪੁਰ ਵਿੱਚ ਲੱਗੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਸ਼ਿਰਕਤ ਕਰਨ ਮੌਕੇ ਦਿੱਤੀ। ਸਿੱਖਿਆ ਮੰਤਰੀ ਨੇ ਅੱਜ ਹਰਦੋਨਿਮੋਹ ਦੇ ਸਰਕਾਰੀ ਸਕੂਲ ਲਈ 10 ਲੱਖ ਰੁਪਏ ਦਿੱਤੇ। ਉਹ ਅੱਜ ਵਰਦੇ ਮੀਂਹ ਵਿੱਚ ਆਪਣੇ ਵਿਧਾਨ ਸਭਾ ਹਲਕੇ ਦੇ ਸੇਵਾ ਕੈਂਪਾਂ ਵਿੱਚ ਸ਼ਿਰਕਤ ਕਰਕੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰ ਰਹੇ ਸਨ, ਇਹ ਪ੍ਰਕਿਰਿਆ ਪਿਛਲੇ ਲਗਭਗ 26 ਦਿਨਾ ਤੋ ਨਿਰੰਤਰ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਸੂਬੇ ਦੇ ਹਰ ਵਰਗ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਵਿਆਪਕ ਯੋਜਨਾਵਾ ਲਾਗੂ ਕੀਤੀਆਂ ਹਨ। 90 ਪ੍ਰਤੀਸ਼ਤ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਸੂਬੇ ਦਾ ਹਰ ਕੋਨਾ ਛੂਹਣ ਦੀ ਮੁਹਿੰਮ ਅਰੰਭ ਕੀਤੀ ਗਈ ਹੈ। 75 ਸਾਲਾ ਵਿੱਚ ਕਿਸੇ ਨੇ ਵੀ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾ ਹੱਲ ਕਰਨ ਵੱਲ ਧਿਆਨ ਨਹੀ ਦਿੱਤਾ, ਆਮ ਆਦਮੀ ਪਾਰਟੀ ਦੀ ਸਰਕਾਰ ਜਮੀਨ ਨਾਲ ਜੁੜੇ ਲੋਕਾਂ ਦੀ ਸਰਕਾਰ ਹੈ, ਕੇਵਲ ਸਾਡੇ ਮੁੱਖ ਮੰਤਰੀ ਹੀ ਨਹੀ ਸਗੋਂ ਪਾਰਟੀ ਦੇ ਸਾਰੇ ਪ੍ਰਤੀਨਿਧੀ ਲੋਕਾਂ ਦਾ ਦਰਦ ਜਾਣਦੇ ਹਨ, ਇਸੇ ਲਈ ਲਗਾਤਾਰ ਆਮ ਵਰਗ ਨੂੰ ਰਾਹਤ ਦੇਣ ਵਾਲੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਫਤ ਤੇ ਮਿਆਰੀ ਸਿਹਤ ਸਹੂਲਤਾਂ, ਪ੍ਰਾਈਵੇਟ ਸਕੈਨ ਸੈਂਟਰਾਂ ਤੋ ਮਿਲਣ ਵਾਲੀਆਂ ਸਿਹਤ ਸਹੂਲਤਾਂ, ਸਕੂਲ ਆਫ ਐਮੀਨੈਂਸ ਦੀ ਕਾਰਗੁਜਾਰੀ, ਇਲਾਕੇ ਵਿਚ ਚੱਲ ਰਹੇ ਵਿਕਾਸ ਦੇ ਕੰਮ ਅਤੇ ਭਵਿੱਖ ਵਿੱਚ ਖੇਡਾਂ ਲਈ ਖੇਡ ਮੈਦਾਨਾਂ ਦੇ ਨਿਰਮਾਣ ਕਰਵਾਏ ਜਾ ਰਹੇ ਹਨ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਹਾਕਮ ਸ਼ਾਹ, ਜਗੀਰ ਸਿੰਘ, ਪਰਮਿੰਦਰ ਸਿੰਘ ਜਿੰਮੀ, ਤੇਜਾ ਸਿੰਘ ਨੰਬਰਦਾਰ, ਰੂਪ ਲਾਲ ਸਰਪੰਚ, ਰਣਜੀਤ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ ਸੰਧੂ, ਮੇਜਰ ਸਿੰਘ ਸੰਧੂ, ਗੁਰਸੇਵਕ ਸਿੰਘ ਸੰਧੂ, ਜਸਵੀਰ ਸਿੰਘ ਪੰਚ, ਰਾਜ ਕੁਮਾਰ ਪੰਚ, ਦਵਿੰਦਰ ਸਿੰਘ, ਗੁਰਦਿਆਲ ਸਿੰਘ ਸਰਪੰਚ, ਰਣਜੀਤ ਸਿੰਘ, ਰਾਜਵੀਰ ਸਿੰਘ ਸਰਪੰਚ, ਹਰਸਿਮਰਨ ਸਿੰਘ ਨੰਬਰਦਾਰ, ਦਰਸ਼ਨ ਸਿੰਘ ਤੇ ਪਤਵੰਤੇ ਹਾਜ਼ਰ ਸਨ।