ਮਨਦੀਪ ਸਿੰਘ ਧਰਮਗੜ੍ਹ ਦੀ ਆਲ ਇੰਡੀਆ ਇੰਟਰਯੂਨੀਵਰਸਿਟੀ ਲਈ ਤਕਨੀਕੀ ਅਧਿਕਾਰੀ ਵਜੋਂ ਹੋਈ ਚੋਣ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਮਾਰਚ 2024: ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਐਲਐਨਸੀਟੀ ਯੂਨੀਵਰਸਿਟੀ ਭੋਪਾਲ, ਮੱਧ ਪ੍ਰਦੇਸ਼ ਵੱਲੋਂ ਆਲ ਇੰਡੀਆ ਇੰਟਰਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 8 ਮਾਰਚ ਤੋ 11 ਮਾਰਚ ਤੱਕ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਐਲਐਨਸੀਟੀ ਯੂਨੀਵਰਸਿਟੀ ਭੋਪਾਲ ਦੇ ਸਕੱਤਰ ਡਾ.ਅਨੁਪਮ ਚੌਕਸੇ , ਐਲਐਨਸੀਟੀ ਦੇ ਵਾਈਸ ਚਾਂਸਲਰ ਡਾ. ਨਰੇਂਦਰਾ ਕੁਮਾਰ ਥਾਪਕ ਅਤੇ ਫਿਜ਼ੀਕਲ ਐਜੂਕੇਸ਼ਨ ਐਲਐਨਸੀਟੀ ਦੇ ਫਿਜ਼ੀਕਲ ਐਜ਼ੂਕੇਸ਼ਨ ਦੇ ਡਾਇਰੈਕਟਰ ਡਾ. ਪੰਕਜ ਜੈਨ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਿਮਰਨਜੀਤ ਸਿੰਘ ਅਤੇ ਉਪ ਪ੍ਰਧਾਨ ਇੰਦਰਜੋਧ ਸਿੰਘ ਜੀਰਕਪੁਰ ਦੀ ਨਿਗਰਾਨੀ ਹੇਠ ਇਕ ਨੈਸ਼ਨਲ ਆਫੀਸ਼ੀਏਟਿੰਗ ਕੈਂਪ ਲਾਇਆ ਗਿਆ, ਜਿਸ ਵਿਚ ਆਲ ਇੰਡੀਆ ਇੰਟਰਵਰਸਿਟੀ ਲਈ ਟੈਕਨੀਕਲ ਆਫੀਸ਼ੀਅਲਸ ਦੀ ਚੋਣ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਫਤਹਿ ਗਰੁੱਪ ਜੀਰਕਪੁਰ ਦੇ ਪ੍ਰਧਾਨ ਇੰਦਰਜੋਧ ਸਿੰਘ ਨੇ ਦੱਸਿਆ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮਨਦੀਪ ਸਿੰਘ ਧਰਮਗੜ੍ਹ ਨੂੰ ਇਸ ਚੈਂਪੀਅਨਸ਼ਿਪ ਵਿਚ ਬਤੌਰ ਟੈਕਨੀਕਲ ਆਫੀਸੀਅਲ ਡਿਊਟੀ ਲਈ ਚੁਣਿਆ ਗਿਆ ਹੈ।
ਮਨਦੀਪ ਸਿੰਘ ਦੀ ਹੋਈ ਚੋਣ ਦੇ ਲਈ ਪਿੰਡ ਧਰਮਗੜ੍ਹ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਮਾਸਟਰ ਨੈਬ ਸਿੰਘ ਅਤੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦੇ ਚੇਅਰਮੈਨ ਪ੍ਰੀਤਮ ਸਿੰਘ ਤੇ ਐਮਡੀ ਅਮਰਜੀਤ ਸਿੰਘ , ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ੍ਹ, ਸਾਬਕਾ ਸਰਪੰਚ ਮਾਘ ਸਿੰਘ ਨੇ ਵਧਾਈ ਦਿੱਤੀ ਅਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕਤੱਰ ਸਿਮਰਨਜੀਤ ਸਿੰਘ ਦਾ ਵੀ ਧੰਨਵਾਦ ਕੀਤਾ।