ਸਪੀਕਰ ਸੰਧਵਾਂ ਨੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਕੀਤਾ ਉਦਘਾਟਨ
- ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ
ਦੀਪਕ ਗਰਗ
ਕੋਟਕਪੂਰਾ, 2 ਮਾਰਚ 2024 :- ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ 167 ਮੁਹੱਲਾ ਕਲੀਨਿਕ ਲੋਕ ਅਰਪਣ ਕਰ ਦੇਣ ਨਾਲ ਮੁਹੱਲਾ ਕਲੀਨਿਕਾਂ ਦੀ ਗਿਣਤੀ 829 ਹੋ ਜਾਵੇਗੀ। ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਨੂੰ ਜਾਣ ਵਾਲੀ ਸੜਕ ’ਤੇ ਸਥਿੱਤ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿੱਚ ਸਿਰਫ ਭਿ੍ਰਸ਼ਟਾਚਾਰ ਨੂੰ ਤਰਜੀਹ ਦਿੱਤੀ, ਜਿਸ ਕਰਕੇ ਰੰਗਲਾ ਪੰਜਾਬ ਰਵਾਇਤੀ ਪਾਰਟੀਆਂ ਨੇ ਕੰਗਾਲ ਕਰਕੇ ਰੱਖ ਦਿੱਤਾ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਹਿਜ ਦੋ ਸਾਲਾਂ ਦੀ ਕਾਰਗੁਜਾਰੀ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਜਿਵੇਂ ਦੁਬਾਰਾ ਰੰਗਲਾ ਪੰਜਾਬ ਬਣੇਗਾ ਅਤੇ ਪੰਜਾਬੀ ਇਕ ਵਾਰ ਫਿਰ ਦੁਨੀਆਂ ਭਰ ਵਿੱਚ ਨਿਵੇਕਲੀ ਸ਼ਖਸ਼ੀਅਤ ਵਜੋਂ ਪਛਾਣੇ ਜਾਣਗੇ।
ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਪੰਜਾਬ ਭਰ ਦੇ 829 ਮੁਹੱਲਾ ਕਲੀਨਿਕਾਂ ਵਿੱਚ 50 ਤੋਂ ਜਿਆਦਾ ਟੈਸਟ ਮੁਫਤ ਹੋਣਗੇ, ਦਵਾਈਆਂ ਮੁਫਤ ਅਤੇ ਹਰ ਤਰਾਂ ਦਾ ਇਲਾਜ ਮੁਫਤ ਕਰਨ ਲਈ ਮਾਹਰ ਡਾਕਟਰ ਆਪਣੇ ਮੁਕੰਮਲ ਸਟਾਫ ਸਮੇਤ ਡਿਊਟੀ ਦੇਣਗੇ। ਉਹਨਾ ਦੱਸਿਆ ਕਿ ਇਸ ਮੁਹੱਲਾ ਕਲੀਨਿਕ ਦੇ ਪਿਛਲੇ ਪਾਸੇ ਇਕ ਜਿਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਸਰਤ ਕਰਨ ਨਾਲ ਸਾਰੇ ਤੰਦਰੁਸਤ ਰਹਿਣ ਅਤੇ ਬਿਮਾਰੀ ਦੀ ਨੌਬਤ ਹੀ ਨਾ ਆਵੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਕੋਈ ਕਾਰੋਬਾਰ ਅਰਥਾਤ ਧੰਦਾ ਨਹੀਂ, ਬਲਕਿ ਸੇਵਾ ਦਾ ਵਿਸ਼ਾ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕਾਂ ਨੂੰ ਲਗਾਤਾਰ ਅਜਿਹੀਆਂ ਸੇਵਾਵਾਂ ਦੇਣ ਨੂੰ ਤਰਜੀਹ ਦੇ ਰਹੇ ਹਨ। ਇਸੇ ਲੜੀ ਤਹਿਤ ਸਕੂਲ ਅਤੇ ਮੁਹੱਲਾ ਕਲੀਨਿਕ ਬਹੁਤ ਸ਼ਾਨਦਾਰ ਬਣਾਏ ਜਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਮੱਧਵਰਗੀ ਅਤੇ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਕੋਈ ਵੀ ਮਰੀਜ਼ ਦਵਾਈ ਤੋਂ ਵਾਂਝਾ ਨਹੀਂ ਰਹੇਗਾ। ਇਥੋਂ ਤੱਕ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ’ਚ ਪਰਚੀ ਦਾ ਵੀ ਕੋਈ ਪੈਸਾ ਨਹੀਂ ਲੱਗੇਗਾ, ਜਿਸ ਨਾਲ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਭੀੜ ਘੱਟ ਹੋਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਵੀਰਪਾਲ ਕੌਰ ਐੱਸਡੀਐੱਮ, ਡਾ ਮਨਿੰਦਰ ਪਾਲ ਸਿੰਘ ਸਿਵਲ ਸਰਜਨ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ, ਯੋਜਨਾ ਕਮੇਟੀ ਫਰੀਦਕੋਟ ਦੇ ਚੇਅਰਮੈਨ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਜਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ, ਡਾ. ਹਰਿੰਦਰ ਸਿੰਘ ਗਾਂਧੀ ਐਸ.ਐਮ.ਓ., ਮਨਦੀਪ ਸਿੰਘ ਮੌਂਗਾ ਸੈਕਟਰੀ ਜਿਲਾ ਰੈੱਡ ਕਰਾਸ ਸੁਸਾਇਟੀ ਫਰੀਦਕੋਟ, ਮਨਦੀਪ ਸਿੰਘ ਮਿੰਟੂ ਗਿੱਲ, ਸੁਖਵਿੰਦਰ ਸਿੰਘ ਗਗਨ, ਮਾਸਟਰ ਹਰਦੀਪ ਸਿੰਘ, ਮਨਜੀਤ ਸ਼ਰਮਾ, ਗੁਰਮੀਤ ਸਿੰਘ, ਸੋਹਣ ਸਿੰਘ, ਬਨਾਰਸੀ ਦਾਸ, ਬਿੰਦਰ ਸ਼ਰਮਾ, ਰੋਮੀ ਮਹਿਤਾ, ਸੇਵਕ ਗਿੱਲ, ਗੋਗੀ ਸੰਧਵਾ, ਗੁਰਦੀਪ ਸ਼ਰਮਾ, ਕੁਲਦੀਪ ਸਿੰਘ ਮੌੜ, ਬੂਟਾ ਸਿੰਘ, ਜਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਪ੍ਰਦੀਪ ਕੌਰ ਢਿੱਲੋਂ, ਜਸਕਰਨ ਸਿੰਘ ਢਿੱਲੋ ਅਤੇ ਮੁਹੱਲਾ ਵਾਸੀ ਹਾਜਰ ਸਨ।