ਭਾਖੜਾ ਨਹਿਰ ਦੇ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਮੀਂ ਦੇ ਹੱਲ ਲਈ ਕੌਂਸ਼ਲਰਾਂ ਵੱਲੋਂ ਡੀਸੀ ਨੂੰ ਮੰਗ ਪੱਤਰ
- ਰੋਪੜ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਕੇ ਸ਼ਹਿਰ ਵਾਸੀ ਪ੍ਰੇਸ਼ਾਨ
ਦਰਸ਼ਨ ਸਿੰਘ
ਰੂਪਨਗਰ 2 ਅਪ੍ਰੈਲ 2024 - ਰੋਪੜ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੌਂਸ਼ਲਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸੀ ਪਾਰਟੀ ਦੇ ਕੌਸ਼ਲਰਾਂ ਦੇ ਵਫ਼ਦ ਨੇ ਜਿਲੇ ਦੀ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਦਿੱਤਾ।ਇਸ ਦੋਰਾਨ ਕੌਂਸ਼ਲਰਾਂ ਦੇ ਇਸ ਵਫ਼ਦ ਨੇ ਡਿਪਟੀ ਕਮਿਸ਼ਨਰ ਅੱਗੇ ਨੰਗਲ ਹਾਈਡਲ ਚੈਨਲ ਤੋ ਸਬਮਰਸੀਬਲ ਪੰਪ ਮੋਟਰ ਰਾਹੀਂ ਪੀਣ ਵਾਲਾ ਪਾਣੀ ਲਿਫਟ ਕਰਨ ਦਾ ਮੁੱਦਾ ਰੱਖਿਆ ਤੇ ਕਿਹਾ ਕਿ ਇਸ ਸਬੰਧੀ ਕੌਸਲ ਵੱਲੋ ਪੱਤਰ ਨੰਬਰ 1998 ਮਿਤੀ 20-7-23 ਸ਼ਪੈਸ਼ਲ ਮੀਟਿੰਗ ਦਾ ਮਤਾ ਨੰ.200 ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਤੇ ਇਸ ਤੇ ਕੰਮ ਕਰਵਾਉਣ ਲਈ ਟੈਂਡਰ ਅਤੇ ਵਰਕ ਆਰਡਰ ਹੋ ਚੁੱਕਾ ਹੈ ਪਰ ਜ਼ਮੀਨੀ ਪੱਧਰ ਤੇ ਇਹ ਕੰਮ ਨਹੀ ਹੋ ਰਿਹਾ ਹੈ।ਇਸਦੇ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।
ਕੌਸਲਰਾ ਨੇ ਕਿਹਾ ਕਿ ਪਿਛਲੇ ਸਾਲ ਤੋਂ ਪੱਕੀ ਨਹਿਰ ਤੋਂ ਸਾਈਫਨ ਰਾਹੀਂ ਸਾਰੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਉੱਥੇ ਪਾਣੀ ਦਾ ਪੱਧਰ ਨੀਵਾਂ ਰਹਿਣ ਕਾਰਨ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਘੱਟ ਜਾਂਦੀ ਹੈ।ਇੰਨਾਂ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ ਤੇ ਲੋਕ ਉੱਨਾਂ ਪਾਸ ਆ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਹਨ।ਚਰਨਜੀਤ ਚੰਨੀ ਨੇ ਡੀ ਸੀ ਨੂੰ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਜੇਕਰ ਸਮਾਂ ਰਹਿੰਦਿਆ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਗਰਮੀਆਂ ਚ ਲੋਕ ਪਾਣੀ ਕਾਰਨ ਡਾਢੇ ਪਰੇਸ਼ਾਨ ਹੋਣਗੇ।ਇਸ ਕੌਸਲਰਾ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਕੀ ਨਹਿਰ ਦਾ ਦੌਰਾ ਕਰ ਸਮੱਸਿਆ ਦਾ ਜਾਇਜ਼ਾ ਵੀ ਲਿਆ।ਇਸ ਮੋਕੇ ਤੇ ਕੌਸਲਰ ਅਮਰਜੀਤ ਸਿੰਘ ਜੌਲੀ,ਸਰਬਜੀਤ ਸਿੰਘ,ਰਾਜੇਸ਼ ਕੁਮਾਰ,ਗੁਰਮੀਤ ਸਿੰਘ,ਜਸਵਿੰਦਰ ਕੋਰ,ਕੁਲਵਿੰਦਰ ਕੋਰ,ਨੀਰੂ ਗੁਪਤਾ,ਜਸਵਿੰਦਰ ਕੋਰ,ਜਸਪਿੰਦਰ ਕੋਰ ਆਦਿ ਹਾਜ਼ਰ ਸਨ।