ਖ਼ੂਨਦਾਨ ਕੈਂਪ 'ਚ 21 ਯੂਨਿਟ ਖ਼ੂਨ ਕੀਤਾ ਇਕੱਤਰ
ਫਰੀਦਕੋਟ 3 ਅਪ੍ਰੈਲ ( ਪਰਵਿੰਦਰ ਸਿੰਘ ਕੰਧਾਰੀ ) ਬੀਤੇ ਦਿਨੀਂ ਹਰਸੰਗੀਤ ਸੰਘਾ ਆਸਟ੍ਰੇਲੀਆ ਦੇ ਜਨਮਦਿਨ ਮੌਕੇ ਸਾਂਝ ਬਲੱਡ ਵੈਲਫੇਅਰ ਕਲੱਬ ਵਲੋਂ ਖੂਨਦਾਨ ਕੈਂਪ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਫਰੀਦਕੋਟ ਮੈਡੀਕਲ ਕਾਲਜ ਵਿਖੇ ਲਗਾਇਆ ਗਿਆ। ਸਾਂਝ ਬਲੱਡ ਕਲੱਬ ਦੇ ਪ੍ਧਾਨ ਪੰਕਜ ਦਿਉੜਾ ਅਤੇ ਵਾਈਸ ਪ੍ਧਾਨ ਰਾਜਵਿੰਦਰ ਸਿੰਘ ਕਾਬਲ ਵਾਲਾ ਨੇ ਦੱਸਿਆ ਕਿ ਇਸ ਮੌਕੇ 21 ਭੈਣ ਭਰਾਵਾਂ ਨੇ ਖੂਨਦਾਨ ਕੀਤਾ
ਇਸ ਮੌਕੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਵੀਰਾ ਤੇ ਭੈਣਾ ਦਾ ਸਨਮਾਨ ਕੀਤਾ ਗਿਆ। ਸਾਰਿਆਂ ਵੱਲੋਂ ਲਗਾਏ ਗਏ ਕੈੰਪ ਦੀ ਬਹੁਤ ਸ਼ਲਾਘਾ ਕੀਤੀ ਗਈ। ਸਾਰੀ ਟੀਮ ਵਲੋਂ ਦਸਿਆ ਗਿਆ ਕਿ 18 ਸਾਲ ਤੋਂ 60 ਸਾਲ ਦੇ ਹਰ ਸਿਹਤਮੰਦ ਵਿਅਕਤੀ ਨੂੰ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ। ਕਲੱਬ ਦੇ ਸਾਰੇ ਮੈਂਬਰਾ ਵਲੋਂ ਸਾਰੇ ਖੂਨਦਾਨੀ ਵੀਰਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨ ਦੂਆ,ਪੰਕਜ ਦਿਉੜਾ,ਰਾਜਵਿੰਦਰ ਸਿੰਘ,ਗੁਰਜੀਤ ਹੈਰੀ ਢਿੱਲੋਂ ,ਧਰਮਿੰਦਰ ਸਿੰਘ,ਗੁਰਪ੍ਰੀਤ ਸਿੰਘ ਮੋਜੂਦ ਸਨ ਹਾਜ਼ਰ ਸਨ।