''ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਨਾਲ ਨਾਲ ਰਾਜਸਥਾਨ ਵਿੱਚ ਵੀ ਗਰਗੂੰਜਾ ਪਾ ਰਿਹਾ ਹੈ''
ਕ੍ਰਿਸ਼ਨ ਚੰਦਰ
ਪਠਾਨਕੋਟ, 3 ਅਪੈਲ 2024 : ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂਆਂ ਸਵਿੰਦਰ ਸਿੰਘu ਭੰਮਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ,ਹਰਦੀਪ ਸਿੰਘ ਤਲਵੰਡੀ ਗੋਰਾਇਆ,ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਸੁਰਿੰਦਰ ਸਿੰਘ ਗੱਗੋ ਵਾਲੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਕਲਾਨੌਰ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਵਾਈਸ ਚੇਅਰਮੈਨ ਮਿਲਕ ਫੈਡ ਪੰਜਾਬ ਜਸਦੀਪ ਸਿੰਘ ਜੱਸ ਠੇਠਰਕੇ ,ਰਿੰਕੀ ਨੇਬ ਜਨਰਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਟਕਸਾਲੀ ਕਾਂਗਰਸੀ ਆਗੂ ਅਤੇ ਧਾਕੜ ਕਾਂਗਰਸੀ ਆਗੂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਹਲ਼ਕਾ ਡੇਰਾ ਬਾਬਾ ਨਾਨਕ ਅਤੇ ਪੰਜਾਬ ਦੀ ਜਨਤਾ ਦੇ ਦਿਨ ਰਾਤ ਦੁੱਖ ਸੁੱਖ ਵਿਚ ਸਹਾਈ ਹੁੰਦੇ ਹਨ ਉਸ ਦੀ ਗੂੰਜ ਪੰਜਾਬ ਦੇ ਨਾਲ ਨਾਲ ਰਾਜਸਥਾਨ ਵਿਚ ਵੀ ਪੂਰੇ ਧੜੱਲੇ ਨਾਲ ਪੈ ਰਹੀ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਆਲ ਇੰਡੀਆ ਕਾਂਗਰਸ ਅਤੇ ਰਾਜਸਥਾਨ ਤੋ ਰਾਜਸਭਾ ਮੈਂਬਰ ਸ੍ਰੀਮਤੀ ਸੋਨੀਆ ਗਾਂਧੀ ਦੀ ਜੈਪੁਰ ਵਿਖੇ 6 ਅਪਰੈਲ ਨੂੰ ਹੋਣ ਵਾਲੀ ਰੈਲੀ ਦੀ ਆਪਾਰ ਸਫ਼ਲਤਾ ਲਈ ਦਿਨ ਰਾਤ ਇਕ ਕਰਕੇ ਇਸ ਰੈਲੀ ਨੂੰ ਇਕ ਇਤਿਹਾਸਕ ਰੂਪ ਦੇ ਕਿ ਭਾਜਪਾ ਨੂੰ ਜੜੋਂ ਉਖਾੜਨ ਲਈ ਸਿਰ ਧਰ ਦੀ ਬਾਜੀ ਲਗਾ ਰਹੇ ਹਨ ਆਗੂਆਂ ਨੇ ਕਿਹਾ ਕਿ ਰਾਜਸਥਾਨ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੀ ਰਾਜਸਥਾਨ ਦੇ ਆਗੂਆਂ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਗਈ ਸੀ ਰਾਜਸਥਾਨ ਵਿਧਾਨਸਭਾ ਵਿਚ ਵਿਚ ਕਾਂਗਰਸ ਪਾਰਟੀ ਦੇ ਕਈ ਉਮੀਦਵਾਰ ਅੱਠ ਸੌਹ ਤੋ ਲੈ ਕਿ ਬਾਰਾਂ ਸੌਹ ਦੇ ਫਰਕ ਨਾਲ ਰਾਹੇ ਸੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਸਥਾਨ ਦੀ ਲੀਡਰਸ਼ਿਪ ਨੇ ਇਹਨਾਂ ਕਮੀਆਂ ਨੂੰ ਦੂਰ ਕਰਕੇ ਰਾਜਸਥਾਨ ਵਿਚ ਭਾਜਪਾ ਉਮੀਦਵਾਰਾਂ ਨੂੰ ਪੜਨੇ ਪਾ ਦਿਤਾ ਹੈ ਆਗੂਆਂ ਨੇ ਕਿਹਾ ਉਹ ਹਲਕਾ ਡੇਰਾ ਬਾਬਾ ਨਾਨਕ ਵਿਚ ਕਾਂਗਰਸ ਪਾਰਟੀ ਦਾ ਮੋਰਚਾ ਸਾਂਭੀ ਬੈਠੇ ਹਨ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਤੇ ਸੁਹਿਰਦ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਭਾਰੀ ਲੀਡ ਨਾਲ ਜਿਤਾ ਕਿ ਭੇਜਣਗੇ ਤੇ ਆਪਣੇ ਮਹਿਬੂਬ ਨੇਤਾ ਦੇ ਹੱਥ ਹੋਰ ਮਜ਼ਬੂਤ ਕਰਨਗੇ ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ