ਸਮਾਜਿਕ ਪਰਿਵਰਤਨ ਲਹਿਰ ਦੇ ਪਿਤਾਮਾ ਮਹਾਤਮਾ ਜਯੋਤੀ ਰਾਓ ਫੂਲੇ ਜੀ ਦਾ ਜਨਮ ਦਿਨ ਮਨਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 12 ਅਪ੍ਰੈਲ 2024 - ਸੈਣੀ ਮਹਾਂ ਸਭਾ (ਰਜਿ.) ਪੰਜਾਬ ਵੱਲੋਂ ਸਮਾਜਿਕ ਪਰਿਵਰਤਨ ਲਹਿਰ ਦੇ ਪਿਤਾਮਾ ਮਹਾਤਮਾ ਜਯੋਤੀ ਰਾਓ ਫੂਲੇ ਜੀ ਦਾ ਜਨਮ ਦਿਨ ਮੁੱਖ ਦਫਤਰ ਸਿੰਘ ਭਗਵੰਤਪੁਰ ਵਿਖੇ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਗੁਰਮੁੱਖ ਸਿੰਘ ਸੈਣੀ ਸਾਬਕਾ ਐਮ.ਸੀ. ਰੋਪੜ ਸ਼ਾਮਲ ਹੋਏ ਅਤੇ ਐਡਵੋਕੇਟ ਹਰਸਿਮਰ ਸਿੰਘ ਸਿੱਟਾ ਸਾਬਕਾ ਡਿਪਟੀ ਐਡਵੋਕੇਟ ਜਰਨਲ, ਸਭਾ ਦੇ ਮੁੱਖ ਸਰਪ੍ਰਸਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੈਣੀ ਸਭਾ ਦੇ ਪੰਜਾਬ ਪੱਧਰ ਦੇ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਏ। ਵੱਖ ਵੱਖ ਬੁਲਾਰਿਆ ਨੇ ਮਹਾਤਮਾ ਜਯੋਤੀ ਰਾਓ ਫੂਲੇ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀਤੇ ਗਏ ਮਹਾਨ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਲਾਘਾ ਕੀਤੀ ਗਈ। ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾਂ ਅਵਤਾਰ ਸਿੰਘ ਪਠਲਾਵਾਂ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਸਰਪ੍ਰਸਤ, ਤਰਲੋਚਨ ਸਿੰਘ ਸੈਣੀ ਫਤਿਹਗੜ੍ਹ ਸਾਹਿਬ ਜਰਨਲ ਸਕੱਤਰ, ਮਦਨ ਗੋਪਾਲ ਸੈਣੀ ਜੁਆਇਟ ਸਕੱਤਰ, ਸਰਪੰਚ ਗੁਰਮੇਲ ਸਿੰਘ ਟੱਪਰੀਆਂ ਮੈਂਬਰ ਸਟੇਟ ਕਮੇਟੀ, ਜਥੇਦਾਰ ਕੁਲਦੀਪ ਸਿੰਘ ਭਾਗੋਵਾਲ, ਸਰਪੰਚ ਮੇਹਰ ਸਿੰਘ ਲੌਂਗੀਆ, ਅਮਰੀਕ ਸਿੰਘ ਪਵਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਾਜ ਕੁਮਾਰ ਰਾਜਪੁਰਾ, ਦਿਆਲ ਸਿੰਘ ਲਾਲੜੂ, ਦਲੇਲ ਸਿੰਘ ਬਲਾਚੌਰ, ਮਨਜੀਤ ਕੌਰ ਘਨੌਲਾ ਮੀਤ ਪ੍ਰਧਾਨ ਇਸਤਰੀ ਵਿੰਗ, ਸਾਬਕਾ ਸਰਪੰਚ ਅਮਰਜੀਤ ਕੌਰ ਆਦਿ ਹਾਜ਼ਰ ਸਨ।