ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਣਾਉਣ ਸਬੰਧੀ ਲੱਗ ਰਹੇ ਅੜਿੱਕੇ 'ਤੇ ਵਿਚਾਰ ਚਰਚਾ
ਦਲਜੀਤ ਕੌਰ
ਸੰਗਰੂਰ, 12 ਅਪਰੈਲ 2024: ਇਥੋਂ ਨੇੜਲੇ ਪਿੰਡ ਦੁੱਗਾਂ ਜਿਲਾ ਸੰਗਰੂਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਣਾਉਣ ਸਬੰਧੀ ਲੱਗ ਰਹੇ ਅੱੜਿਕੇ ਤੇ ਵਿਚਾਰ ਚਰਚਾ ਕੀਤੀ ਗਈ। ਇਹ ਮੀਟਿੰਗ ਸਿਰਫ ਮੈਡੀਕਲ ਕਾਲਜ਼ ਮਸਤੂਆਣਾ ਸਾਹਿਬ ਬਣਾਉਣ ਸਬੰਧੀ ਕੀਤੀ ਗਈ। ਜਿਸ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਚੋਣ ਜ਼ਾਬਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਗਿਆ ਕਿ ਮੈਡੀਕਲ ਕਾਲਜ ਨਾ ਬਣਨ ਦੇਣ ਸਬੰਧੀ ਲੋਕਾਂ ਬਾਰੇ ਜਾਣਕਾਰੀ ਅਤੇ ਮੈਡੀਕਲ ਕਾਲਜ਼ ਬਨਾਉਣ ਸਬੰਧੀ ਲੋੜੀਂਦੇ ਦਸਤਾਵੇਜ਼ ਇੱਕਠੇ ਕਰਕੇ ਵਾਚਣ ਵਾਸਤੇ ਦਿੱਤੇ ਜਾਣ, ਜਿਸ ਤੇ ਮੈਡੀਕਲ ਕਾਲਜ਼ ਬਨਾਉਣ ਸਬੰਧੀ ਸੰਘਰਸ਼ ਕਮੇਟੀ ਗੁਰਦਵਾਰਾ ਅੰਗੀਠਾ ਸਾਹਿਬ ਦੇ ਮੁਖੀ, ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਸਮੇਤ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਮੈਂਬਰਾਂ ਨਾਲ ਗੱਲ ਕੀਤੀ ਜਾਵੇਗੀ। ਮੈਡੀਕਲ ਕਾਲਜ ਬਨਾਉਣ ਸਬੰਧੀ ਇਲਾਕੇ ਦੀ ਸੰਗਤ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦੀਆਂ ਭਾਵਨਾਮਾ ਨੂੰ ਦੇਖਦੇ ਹੋਏ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਵਿਸ਼ਵਾਸ ਦਿਵਾਇਆ ਗਿਆ।
ਇਸ ਮੌਕੇ ਗੱਗੀ ਦਿਆਲਪੁਰਾ ਸਮੇਤ ਲਖਵੀਰ ਸਿੰਘ ਲੱਖਾ ਬਾਲੀਆਂ ਜਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਮਾਨ, ਜਨਰਲ ਸਕੱਤਰ ਕੁਲਦੀਪ ਜੋਸ਼ੀ ਦੁੱਗਾਂ, ਪ੍ਰੈੱਸ ਸਕੱਤਰ ਸਮੇਤ ਪਿੰਡ ਇਕਾਈ ਦੁੱਗਾਂ ਦੇ ਪ੍ਰਧਾਨ ਗੁਰਤੇਜ ਗਿੱਲ, ਸੀਨੀਅਰ ਮੀਤ ਪ੍ਰਧਾਨ ਗੋਰਾ ਗਿੱਲ, ਖਜਾਨਚੀ ਜਤਿੰਦਰ ਗਿੱਲ ਜੋਤੀ, ਖਜਾਨਚੀ ਮੱਖਣ ਗਿੱਲ, ਮੇਵਾ ਸਿੰਘ ਗਿੱਲ, ਲਾਡੀ ਗਿੱਲ, ਰਾਜੂ ਗਿੱਲ, ਕਾਲਾ ਸਿੰਘ ਖਾਰੋਡ, ਸ਼ੇਰ ਸਿੰਘ ਗਿੱਲ ਮੀਤ ਪ੍ਰਧਾਨ, ਸੁਭਾਸ਼ ਜੋਸ਼ੀ, ਕੁਲਦੀਪ ਗਿੱਲ ਕਾਲਾ, ਦਲਜੀਤ ਗਿੱਲ, ਸਾਬਕਾ ਸਰਪੰਚ ਪੀਤੀ ਸਿੰਘ ਧਨ ਦੇਵ ਗਿੱਲ ਭੂਰਾ ਸਿੰਘ ਬਾਲੀਆਂ ਪ੍ਰਧਾਨ ਪਿੰਡ ਬਾਲੀਆਂ, ਰਾਜੂ ਗਿੱਲ ਫੌਜ਼ੀ ਅਤੇ ਜੋਗਿੰਦਰ ਸਿੰਘ ਗਿੱਲ ਸਮੇਤ ਹੋਰ ਨਗਰ ਨਿਵਾਸੀਆਂ ਸਮੇਤ ਮੀਟਿੰਗ ਵਿਚ ਸ਼ਾਮਿਲ ਹੋਏ।