ਅੰਮ੍ਰਿਤਸਰ ਵਿਚ ਐਜੂਕੇਸ਼ਨ ਦੀ ਅਜਿਹੀ ਵਿਵਸਥਾ ਹੋਵੇਗੀ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਰਹੇ - ਤਰਨਜੀਤ ਸੰਧੂ ਸਮੁੰਦਰੀ
- ਤਰਨਜੀਤ ਸਿੰਘ ਸੰਧੂ ਹੀ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦੇ- ਸ਼ਵੇਤ ਮਲਿਕ
- ਸੰਧੂ ਨੇ ਮੰਡਲ ਪ੍ਰਧਾਨ ਸੁਧੀਰ ਧੀਰ ਵੱਲੋਂ ਆਯੋਜਿਤ ਭਾਜਪਾ ਸਿਵਲ ਲਾਈਨ ਮੰਡਲ ਦੀ ਬੂਥ ਮੀਟਿੰਗ ਨੂੰ ਸੰਬੋਧਨ ਕੀਤਾ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,12 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਿਚ ਵਿਦਿਆਰਥੀਆਂ ਅਤੇ ਨੌਜਵਾਨੀ ਲਈ ਐਜੂਕੇਸ਼ਨ ਪ੍ਰਤੀ ਅਜਿਹੀ ਵਿਵਸਥਾ ਕਰੇਗਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਰਹੇ।ਜੇ ਜਾਣ ਤਾਂ ਵੀ ਉਹ ਚੰਗੀ ਐਜੂਕੇਸ਼ਨ ਅਤੇ ਹੁਨਰ ਲੈ ਕੇ ਜਾਣ ਕਿ ਉਨ੍ਹਾਂ ਨੂੰ ਉੱਥੇ ਨੌਕਰੀਆਂ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਵਿਚ ਮੁਸ਼ਕਲ ਨਾ ਆਵੇ।
ਤਰਨਜੀਤ ਸਿੰਘ ਸੰਧੂ ਅੱਜ ਮੰਡਲ ਪ੍ਰਧਾਨ ਸੁਧੀਰ ਧੀਰ ਵੱਲੋਂ ਆਯੋਜਿਤ ਭਾਜਪਾ ਸਿਵਲ ਲਾਈਨ ਮੰਡਲ ਦੀ ਬੂਥ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ,ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ,ਸੰਜੀਵ ਖੰਨਾ, ਬਖਸ਼ੀਰਾਮ ਅਰੋੜਾ, ਮਾਨਵ ਤਨੇਜਾ,ਸ਼ਰੂਤੀ ਵਿਜ,ਡੌਲੀ ਭਾਟੀਆ, ਮੋਨਿਕਾ ਸ੍ਰੀਧਰ,ਸਲਿਲ ਕਪੂਰ,ਬਲਦੇਵ ਰਾਜ ਬਘਾ,ਪਿੰਕੂ ਅਰੋੜਾ, ਰਾਜੀਵ ਬਹਿਲ ਤੇ ਸ੍ਰੀ ਧਵਨ ਵੀ ਮੌਜੂਦ ਸਨ।
ਤਰਨਜੀਤ ਸਿੰਘ ਸੰਧੂ ਨੇ ਨਵੀਂ ਪੀੜੀ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ,ਸਿਰਫ਼ ਡਿੱਗਰੀ ਹਾਸਲ ਕਰਨ ਨਾਲ ਨੌਕਰੀ ਅਤੇ ਰੁਜ਼ਗਾਰ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਅਜਿਹੀ ਐਜੂਕੇਸ਼ਨ ਨੀਤੀ ਲਿਆਂਦੀ ਜਾਵੇਗੀ ਜਿਸ ਵਿਚ ਸਮੇਂ ਦੇ ਨਾਲ ਤਾਲਮੇਲ ਰੱਖਣ ਲਈ ਹੁਨਰ ਅਤੇ ਕਿੱਤਾਮੁਖੀ ਸਿੱਖਿਆ 'ਤੇ ਵਧੇਰੇ ਧਿਆਨ ਦਿੱਤਾ ਜਾਵੇਗਾ। ਬੱਚਿਆਂ ਨੂੰ ਪੇਸ਼ੇਵਰ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਭਾਰਤ-ਅਮਰੀਕਾ ਸਬੰਧਾਂ ਨੇ ਮਜ਼ਬੂਤ ਭਾਈਵਾਲੀ ਦਾ ਰੂਪ ਧਾਰ ਲਿਆ ਹੈ। ਭਾਰਤ ਨੇ ਆਪਣੇ ਆਪ ਨੂੰ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ ਅਤੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।ਹੁਣ ਭਾਰਤ ਵਿੱਚ ਨਿਵੇਸ਼ ਆ ਰਿਹਾ ਹੈ।
ਇਹ ਨਿਵੇਸ਼ ਅੰਮ੍ਰਿਤਸਰ ਵੀ ਲਿਆਂਦਾ ਜਾਵੇਗਾ।ਜਿਸ ਨਾਲ ਇੱਥੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਮੇਰਾ ਫੋਕਸ ਬਹੁਤ ਵਿਆਪਕ ਹੈ,ਸ਼ਹਿਰ ਦੇ ਵਿਕਾਸ ਲਈ ਲੋਕਾਂ ਨੂੰ ਨਾਲ ਲਿਆ ਜਾਵੇਗਾ।ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਭਾਜਪਾ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਘਰ ਘਰ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਪਹੁੰਚਾਉਣ ਦੀ ਅਪੀਲ ਕੀਤੀ ਕਿ ਤਰਨਜੀਤ ਸਿੰਘ ਸੰਧੂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦਾ। ਜੇਕਰ ਅਸੀਂ ਅੰਮ੍ਰਿਤਸਰ ਨੂੰ ਕਿਸੇ ਮੁਕਾਮ ’ਤੇ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਤਰਨਜੀਤ ਸਿੰਘ ਸੰਧੂ ਨੂੰ ਚੁਣਿਆ ਜਾਵੇ । ਅੰਮ੍ਰਿਤਸਰ ਲਈ ਇਹਨਾਂ ਨੂੰ ਕਾਮਯਾਬ ਬਣਾ ਕੇ ਸਾਂਸਦ ਵਜੋਂ ਦਿੱਲੀ ਭੇਜਿਆ ਜਾਵੇਗਾ ਤਾਂ ਜੋ ਇਹ ਅੰਮ੍ਰਿਤਸਰ ਲਈ ਸਮਰਪਿਤ ਹੋਕੇ ਕੰਮ ਕਰ ਸਕਣਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੇ ਭਾਰਤੀ ਵਿਦੇਸ਼ ਸੇਵਾ ਦੌਰਾਨ ਦੇਸ਼ ਸੇਵਾ ਦੇ ਨਾਲ ਆਪਣੇ ਸ਼ਹਿਰ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਲਮ ਦੇ ਫੁੱਲ ’ਤੇ ਮੋਹਰਾਂ ਲਾ ਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ।