ਵਿਸਾਖੀ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਦਿੱਤੀਆਂ ਫਸਟ ਏਡ ਸੇਵਾਵਾਂ
ਅਸ਼ੋਕ ਵਰਮਾ
ਬਠਿੰਡਾ, 15 ਅਪਰੈਲ 2024: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਵਿੱਚ ਰੈਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜਾੱਨ ਐਂਬੂਲੈਂਸ ਜਿਲ੍ਹਾ ਕੇਂਦਰ ਬਠਿੰਡਾ ਨੇ ਸਰੋਵਰ ਸਥਾਨ ਤੇ 2 ਦਿਨਾਂ ਫਸਟ ਏਡ ਪੋਸਟ ਲਾਈ ਜਿਸ ਵਿੱਚ ਰੈਡ ਕਰਾਸ ਸੁਸਾਇਟੀ ਦੇ ਮੁਲਾਜਮ ਅਤੇ ਸੇਂਟ ਜਾੱਨ ਨਾਲ ਜੁੜੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਦਿਨ ਰਾਤ ਫਸਟ ਏਡ ਸੇਵਾਵਾਂ ਪ੍ਰਦਾਨ ਕੀਤੀਆਂ। ਸਰੋਵਰ ਸ਼੍ਰੀ ਬੁੰਗਾਂ ਮਸਤੂਆਣਾ ਸਾਹਿਬ ਨੇੜੇ ਰੈਡ ਕਰਾਸ ਸੁਸਾਇਟੀ ਵੱਲੋਂ ਪੰਜਾਬ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਗਾਈ ਗਈ।
ਇਸ ਫਸਟ ਏਡ ਪੋਸਟ ਤੇ 600 ਦੇ ਕਰੀਬ ਮੇਲਾ ਸ਼ਰਧਾਲੂਆਂ ਨੂੰ ਫਸਟ ਏਡ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸਕੱਤਰ ਰੈਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਅਤੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਦੀ ਅਗੁਵਾਈ ਵਿੱਚ ਵਲੰਟੀਅਰ ਵਿਜੇ ਗਰਗ, ਮਾਸਟਰ ਮਾਨ ਸਿੰਘ, ਵਿਜੇ ਭੱਟ, ਸੰਦੀਪ ਕੁਮਾਰ ਸ਼ਰਮਾ, ਸੋਨੂੰ, ਵਿੱਕੀ, ਫਾਰਮਾਸਿਸਟ ਸੰਦੀਪ ਕੁਮਾਰ, ਮਿਥਲੇਸ਼ ਕੁਮਾਰ, ਮਨਜੀਤ ਸਿੰਘ ਕਲਿਆਣ, ਜਗਤਾਰ ਸਿੰਘ, ਜਗਦੀਸ਼ ਸਿੰਘ, ਫਾਰਮਾਸਿਸਟ ਪਵਨ ਕੁਮਾਰ, ਮੁਹੰਮਦ ਅਕਬਰ, ਮੋਹਨ ਲਾਲ ਮਛਾਣਾ ਅਤੇ ਐਂਬੂਲੈਂਸ ਚਾਲਕ ਗੁਰਨਾਮ ਸਿੰਘ ਨੇ ਦਿਨ ਰਾਤ ਸੇਵਾਵਾਂ ਦਿੱਤੀਆਂ।
ਇਸ ਮੌਕੇ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਫਸਟ ਏਡ ਦੀ ਸਿਖਲਾਈ ਲੈਣ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਜਾਗਰੂਕਤਾ ਪਰਚੇ ਵੀ ਵੰਡੇ ਗਏ। ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਨੇ ਦੱਸਿਆ ਕਿ ਰੈਡ ਕਰਾਸ ਦੀ ਸਹਿਯੋਗੀ ਸੰਸਥਾ ਸੇਂਟ ਜਾਨ ਐਂਬੂਲੈਂਸ ਕੇਂਦਰ ਵੱਲੋਂ ਜਿੱਥੇ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਥੇ ਮੇਲਿਆਂ ਦੌਰਾਨ ਫਸਟ ਏਡ ਪੋਸਟਾਂ ਲਗਾ ਕੇ ਫਸਟ ਏਡ ਅਤੇ ਐਂਬੂਲੈਂਸ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।