ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦਾ ਸਲਾਨਾ ਸਮਾਗਮ 26 ਅਪ੍ਰੈਲ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 17 ਅਪ੍ਰੈਲ 2024: ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦਾ ਸਲਾਨਾ ਸਮਾਗਮ 26 ਅਪ੍ਰੈਲ ਨੂੰ ਟਰਾਂਸਪੋਰਟ ਨਗਰ ਰੂਪਨਗਰ ਵਿਖੇ ਮਨਾਇਆ ਜਾਵੇਗਾ। ਪਿਛਲੇ ਦਿਨੀਂ ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦੀ ਮੀਟਿੰਗ ਕੁਲਵਿੰਦਰ ਸਿੰਘ ਗੋਗੀ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਵਿੱਚ ਸਲਾਨਾ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ 26 ਅਪ੍ਰੈਲ ਨੂੰ ਸਵੇਰੇ 9 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ ਭੋਗ ਤੋ ਬਾਅਦ ਕੀਰਤਨ ਸਮਾਗਮ ਹੋਵੇਗਾ।
ਉਨ੍ਹਾਂ ਦੱਸਿਆ ਕਿ ਕੀਰਤਨ ਦੀ ਸਮਾਪਤੀ ਤੋਂ ਬਾਅਦ ਯੂਨੀਅਨ ਦੀ ਸਲਾਨਾ ਰਿਪੋਰਟ ਹਾਜ਼ਰ ਮੈਂਬਰਾਂ ਅੱਗੇ ਪੇਸ਼ ਕੀਤੀ ਜਾਵੇਗੀ ਅਤੇ ਸਲਾਨਾ ਆਮਦਨ ਤੇ ਖ਼ਰਚ ਦਾ ਹਿਸਾਬ ਮੈਂਬਰਾਂ ਨੂੰ ਸੁਣਾਇਆ ਜਾਵੇਗਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਉਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਯੂਨੀਅਨ ਦੇ ਸਾਰੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਯੂਨੀਅਨ ਦੇ ਸਕੱਤਰ ਸਰਵਣ ਸਿੰਘ ਬਿਹਾਲ, ਸੁਰਜੀਤ ਸਿੰਘ, ਹੇਮਰਾਜ ਧੀਮਾਨ, ਜਗਤਾਰ ਸਿੰਘ ਬਾਬਾ ਡੈਟਰ, ਭੁਪਿੰਦਰ ਕੁਮਾਰ ਪੱਪੀ, ਗੁਰਵਿੰਦਰ ਸਿੰਘ ਰਾਣਾ, ਗੁਰਜੀਤ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਛਿੰਦਰੀ, ਹਰਪ੍ਰੀਤ ਸਿੰਘ, ਦਵਿੰਦਰ ਬਿੱਟੂ, ਸੁਰਿੰਦਰ ਪਾਲ ਸਿੰਘ, ਸੋਮਰਾਜ ਸ਼ਰਮਾਂ ਅਤੇ ਮੈਂਬਰ ਹਾਜ਼ਰ ਸਨ।