ਸਰਕਾਰੀ ਹਾਈ ਸਕੂਲ ਧੂਲਕੋਟ ਵਿਖੇ ਵਿਸ਼ਵ ਧਰਤ ਦਿਵਸ ਮਨਾਇਆ ਗਿਆ ਅਤੇ ਸਵੀਪ ਪ੍ਰੋਗਰਾਮ ਅਧੀਨ ਵੀ ਰੈਲੀ ਪਿੰਡ ਵਿੱਚ ਕੱਢੀ ਗਈ
ਧੂਲਕੋਟ, 22 ਅਪ੍ਰੈਲ 2024- ਸਰਕਾਰੀ ਹਾਈ ਸਕੂਲ ਧੂਲਕੋਟ ਦੇ ਮੁਖੀ ਸੁਖਰਾਜ ਸਿੰਘ ਬੁੱਟਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਧੂਲਕੋਟ ਵਿਖੇ ਅੱਜ 22 ਅਪ੍ਰੈਲ ਨੂੰ ਧਰਤ ਦਿਵਸ ਮਨਾਇਆ ਗਿਆ। ਇਸ ਸਮੇਂ ਰਸ਼ਪਾਲ ਸਿੰਘ ਸਾਇੰਸ ਅਧਿਆਪਕ ਨੇ ਸਕੂਲ ਵਿੱਚ ਧਰਤ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪ੍ਰਦੂਸ਼ਣ, ਜਲਵਾਯੂ ਤਬਦੀਲੀ, ਅਤੇ ਜਾਨਵਰਾਂ ਦੇ ਆਪਣੇ ਘਰਾਂ ਨੂੰ ਗੁਆਉਣ ਵਰਗੀਆਂ ਮਹੱਤਵਪੂਰਨ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਧਰਤੀ ਦਿਵਸ ਸਾਨੂੰ ਦੱਸਦਾ ਹੈ ਕਿ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਸਾਨੂੰ ਇਹ ਦਿਨ ਅਜਿਹੀਆਂ ਚੀਜ਼ਾਂ ਕਰਨ ਲਈ ਉਤਸ਼ਾਹਿਤ ਕਰਦਾ ਹੈ ਜੋ ਧਰਤੀ ਨੂੰ ਸਿਹਤਮੰਦ ਰੱਖਦੇ ਹਨ, ਜਿਵੇਂ ਕਿ ਘੱਟ ਊਰਜਾ ਦੀ ਵਰਤੋਂ ਕਰਨਾ ਅਤੇ ਵਾਤਾਵਰਣ ਨੂੰ ਸਾਂਭਣਾ ਅਦਿ। ਗੁਰਜੀਤ ਸਿੰਘ ਸਾਇੰਸ ਅਧਿਆਪਕ, ਸ਼੍ਰੀਮਤੀ ਕੁਲਵੰਤ ਕੌਰ, ਸ੍ਰੀਮਤੀ ਜਤਿੰਦਰ ਕੌਰ, ਸੁਖਦਰਸ਼ਨ ਸਿੰਘ, ਇਕਬਾਲ ਸਿੰਘ ਦੀ ਅਗਵਾਈ ਵਿੱਚ ਧਰਤ ਦਿਵਸ ਨਾਲ ਸੰਬੰਧਿਤ ਰੈਲੀ ਵੀ ਕੱਢੀ ਗਈ । ਇਸ ਮੌਕੇ ਤੇ ਮਿਸ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਪ੍ਰਿਤਪਾਲ ਕੌਰ ਨੇ ਪੇਂਟਿੰਗ ਮੁਕਾਬਲੇ ਤੇ ਸਲੋਗਨ ਮੁਕਾਬਲੇ ਵੀ ਕਰਵਾਏ। ਇਸੇ ਤਰ੍ਹਾਂ ਹੀ ਸਵੀਪ ਪ੍ਰੋਗਰਾਮ ਅਧੀਨ ਸ੍ਰੀ ਵਰਿੰਦਰ ਸਿੰਘ, ਜਗਦੀਸ਼ ਸਿੰਘ ਸਵੀਪ ਪ੍ਰੋਗਰਾਮ ਦੇ ਇੰਚਾਰਜ ਤੇ ਰਨਵੀਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ। ਇਸ ਮੌਕੇ ਤੇ ਗੁਰਮੀਤ ਸਿੰਘ,ਰਵੀ ਕੁਮਾਰ, ਦੀਪਕ ਕੁਮਾਰ ਸੇਠੀ ਅਤੇ ਮਿਸ ਕਰਮਜੀਤ ਕੌਰ ਵੀ ਹਾਜ਼ਰ ਸਨ।