ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 22 ਅਪ੍ਰੈਲ 2024-ਅੱਜ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਸਭਾ ’ਚ ਸਾਇੰਸ ਮਿਸਟ੍ਰੈਸ ਕਵਿਤਾ ਚਾਵਲਾ ਅਤੇ ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ ਨੇ ਵਿਦਿਆਰਥੀਆਂ ਨੂੰ ਧਰਤੀ ਦੀ ਮਹੱਤਤਾ ਦੱਸਦਿਆਂ ਕਿਹਾ ਇਨਸਾਨ ਕੇਵਲ ਧਰਤੀ ਤੇ ਹੀ ਰਹਿ ਸਕਦਾ ਹੈ। ਪਰ ਇਨਸਾਨ ਵੱਲੋਂ ਲਗਾਤਾਰ ਧਰਤੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਨਸਾਨ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਕਿਹਾ ਜੇਕਰ ਇਨਸਾਨ ਨੇ ਵਾਤਾਵਰਨ ਪ੍ਰਤੀ ਬਣਦੇ ਫ਼ਰਜ਼ ਸੰਜੀਦਗੀ ਨਾਲ ਨਾ ਨਿਭਾਏ ਤਾਂ ਸਾਡਾ ਧਰਤੀ ਤੇ ਰਹਿਣਾ ਵੀ ਮੁਸ਼ਕਿਲ੍ਹ ਹੋ ਜਾਵੇਗਾ। ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀ ਨੇ ਕਵਿਤਾ ‘ਧਰਤੀ ਦੀ ਪੁਕਾਰ’ ਅਤੇ ਤਿਆਰ ਕੀਤੇ ਪੋਸਟਰ ਰਾਹੀਂ ਧਰਤੀ ਬਚਾਉਣ, ਪਾਣੀ ਤੇ ਹਵਾ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਸਕੂਲ ਮੁਖੀ ਅਤੇ ਅਧਿਆਪਕ ਵਿਕਾਸ ਅਰੋੜਾ, ਕਵਿਤਾ ਚਾਵਾਲਾ, ਪ੍ਰਵੀਨ ਲਤਾ, ਸੁਦੇਸ਼ ਸ਼ਰਮਾ, ਜਸਵਿੰਦਰ ਕੌਰ, ਸਿਮਰਜੀਤ ਕੌਰ ਨੇ ਮਿਲ ਕੇ ਰਾਜਵੀਰ ਸਿੰਘ ਨੂੰ ਸਨਮਾਨਿਤ ਕੀਤਾ।