ਸਕੂਲ ਦੇ ਵਿਕਾਸ ਕਾਰਜਾਂ ਲਈ ਦਾਨ ਦੇਣਾ ਮਹਾਨਤਾ ਦਾ ਪ੍ਰਤੀਕ
ਮਨਜੀਤ ਸਿੰਘ ਢੱਲਾ
ਜੈਤੋ, 23 ਅਪ੍ਰੈਲ 2024 : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਫਤਿਹਗੜ੍ਹ ਦਬੜ੍ਹੀਖਾਨਾ ਵਿਖੇ ਵਿਕਾਸ ਕਾਰਜ ਜਾਰੀ ਹਨ ਜਿਸ ਦੇ ਲਈ ਪਿੰਡ ਦੇ ਸਮਾਜ ਸੇਵਕਾਂ ਵੱਲੋਂ ਸਕੂਲ ਨੂੰ ਸੁੰਦਰ ਬਣਾਉਣ ਲਈ ਖੁੱਲ੍ਹੇ ਦਿਲ ਨਾਲ ਦਾਨ ਦੇ ਕੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਪਿੰਡ ਦੇ ਵਸਨੀਕ ਬੌਬੀ ਸਿੰਘ ਸਿੱਧੂ ਯੂ. ਐਸ. ਏ. ਤੇ ਜਗਸੀਰ ਸਿੰਘ ਸਿੱਧੂ ਸਪੁੱਤਰ ਸ.ਨਛੱਤਰ ਸਿੰਘ ਸਿੱਧੂ (ਭਾਈ ਕੇ )ਫਤਿਹਗੜ੍ਹ ਦਬੜ੍ਹੀਖਾਨਾ ਨੇ 41500 ਰੁਪਏ ਦੀ ਨਗਦ ਰਾਸ਼ੀ ਪ੍ਰਿੰਸੀਪਲ ਜਸਪਾਲ ਕੌਰ ਨੂੰ ਸਕੂਲ ਲਈ ਦਾਨ ਦਿੱਤੀ । ਉਹਨਾਂ ਨੇ ਸਕੂਲ ਲਈ ਦਿੱਤੇ ਗਏ ਦਾਨ ਨੂੰ ਦਾਨੀ ਪਰਿਵਾਰ ਦੀ ਮਹਾਨਤਾ ਦਾ ਪ੍ਰਤੀਕ ਦੱਸਿਆ ਜ਼ਿਕਰ ਯੋਗ ਹੈ ਕਿ ਇਸ ਪਰਿਵਾਰ ਨੇ ਪਹਿਲਾ ਵੀ ਕਈ ਵਾਰ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਇਸ ਸਮੇਂ ਡਾਕਟਰ ਜਸਵਿੰਦਰ ਸਿੰਘ ਛਿੰਦਾ ਸਮਾਜ ਸੇਵਕ,ਕੁਲਦੀਪ ਸਿੰਘ ਸਿੱਧੂ,ਕੈਂਪਸ ਮੈਨੇਜਰ ਭਰਪੂਰ ਸਿੰਘ,ਸ੍ਰੀ ਦਵਿੰਦਰ ਸਿੰਘ, ਸ੍ਰੀ ਗੌਤਮ ਰਾਮ,ਸ੍ਰੀ ਮੋਹਿਤ ਜੈਨ ,ਸ੍ਰੀ ਗਗਨਦੀਪ ਸਿੰਘ, ਲੈਕਚਰਾਰ ਪੁਸ਼ਪਿੰਦਰ ਕੌਰ, ਸ਼੍ਰੀਮਤੀ ਸੋਨੀ ਬਾਲਾ, ਸ਼੍ਰੀਮਤੀ ਹਰਜੀਤ ਕੌਰ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਹਾਜ਼ਰ ਸਨ। ਦਾਨੀ ਪਰਿਵਾਰ ਦਾ ਪ੍ਰਿੰਸੀਪਲ ਜਸਪਾਲ ਕੌਰ ਨੇ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।