ਜਗਰਾਉਂ ਵਿਖੇ ਮਹਾਂ ਪੰਚਾਇਤ ਵਿੱਚ ਡੇਰਾ ਬੱਸੀ ਤੋਂ ਵੱਡੀ ਗਿਣਤੀ ਕਿਸਾਨ ਹਿੱਸਾ ਲੈਣਗੇ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਮਈ 2024: ਸੰਯੁਕਤ ਕਿਸਾਨ ਮੋਰਚੇ ਵੱਲੋਂ 21 ਮਈ ਨੂੰ ਜਗਰਾਉਂ ਵਿਖੇ ਸੱਦੀ ਗਈ ਮਹਾਂ ਪੰਚਾਇਤ ਵਿੱਚ ਡੇਰਾ ਬੱਸੀ ਤੋਂ ਵੱਡੀ ਗਿਣਤੀ ਕਿਸਾਨ ਹਿੱਸਾ ਲੈਣਗੇ ।ਇਹ ਫੈਸਲਾ ਜਥੇਬੰਦੀ ਦੀ ਦੱਪਰ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਉਕਤ ਮਹਾਂਪੰਚਾਇਤ ਵਿੱਚ ਕਿਸਾਨੀ ਸੰਘਰਸ਼ ਖਤਮ ਕਰਨ ਮੌਕੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਨਾ ਕਰਨਾ ਆਦਿ ਮੁੱਦੇ ਵਿਚਾਰੇ ਜਾਣਗੇ।ਕਿਸਾਨ ਆਗੂ ਨੇ ਕਿਹਾ ਕਿ ਪਹਿਲੀ ਜੂਨ ਨੂੰ ਪੰਜਾਬ ਅੰਦਰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਮਤਾ ਪਾਸ ਕਰਕੇ ਭਾਜਪਾ ਉਮੀਦਵਾਰਾਂ ਦਾ ਡੱਟ ਕੇ ਵਿਰੋਧ ਕਰੇਗਾ ਅਤੇ ਸਾਰੀਆਂ ਯੂਨੀਅਨਾਂ ਆਪੋ-ਆਪਣੇ ਪੱਧਰ ਤੇ ਭਾਜਪਾ ਦੀਆਂ ਗਲਤ ਨੀਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਭਾਜਪਾਈਆਂ ਨੂੰ ਵੋਟਾਂ ਨਾ ਪਾਉਣ ਸਬੰਧੀ ਸੁਨੇਹਾ ਦੇਣਗੀਆਂ। ਉਨਾਂ ਨੇ ਕਿਸਾਨਾਂ ਨੂੰ 21 ਮਈ ਨੂੰ ਜਗਰਾਓ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ ।
ਮੀਟਿੰਗ ਵਿੱਚ ਕਰਮ ਸਿੰਘ ਬਰੋਲੀ,ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬਹੋੜਾ, ਹਰੀ ਸਿੰਘ ਚਡਿਆਲਾ, ਸਾਹਿਬ ਸਿੰਘ ਦੱਪਰ, ਹਰੀ ਸਿੰਘ ਰੰਗੀ, ਧਰਮਪਾਲ ਘੋਲੂ ਮਾਜਰਾ, ਰਣਜੀਤ ਸਿੰਘ ਰਾਣਾ, ਕੇਹਰ ਸਿੰਘ ਚਡਿਆਲਾ, ਕਰਨੈਲ ਸਿੰਘ ਤੋਗਾਪੁਰ, ਗੁਰਪਾਲ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ, ਨਿੱਕਾ ਸਿੰਘ ਝਾਰਮੜੀ, ਬਲਜਿੰਦਰ ਸਿੰਘ ਰੰਗੀ, ਹਰਮੇਸ਼ ਸਿੰਘ ਅਮਲਾਲਾ, ਮੋਹਨ ਸਿੰਘ ਕਸੌਲੀ, ਦਰਸਨ ਸਿੰਘ ਫਤਿਹਪੁਰ, ਕਰਨੈਲ ਸਿੰਘ, ਰਾਮ ਸਿੰਘ ਜੰਡਲੀ, ਭਜਨ ਸਿੰਘ ਦੱਪਰ, ਸੁਰਜੀਤ ਸਿੰਘ ਅੰਬਛੱਪਾ, ਰਘਬੀਰ ਸਿੰਘ ਦੱਪਰ, ਛੱਜਾ ਸਿੰਘ ਦੱਪਰ, ਭਾਗ ਸਿੰਘ ਖੇੜੀ ਜੱਟਾਂ, ਹਰੀ ਰਾਮ ਦੱਪਰ, ਰਵਿੰਦਰ ਸਿੰਘ ਦੱਪਰ, ਹਰਬੰਸ ਸਿੰਘ ਧਨੌਨੀ, ਜੋਗਿੰਦਰ ਸਿੰਘ ਸੰਗੌਥਾ ਤੇ ਹਰਜੀਤ ਸਿੰਘ ਭਗਵਾਨਪੁਰ ਆਦਿ ਵੀ ਹਾਜ਼ਰ ਸਨ।