ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਬਲਾਕ ਕਮੇਟੀ ਦੀ ਚੋਣ: ਅੰਮ੍ਰਿਤਪਾਲ ਕੋਟਦੁੰਨਾ ਬਲਾਕ ਪ੍ਰਧਾਨ ਤੇ ਅੰਮ੍ਰਿਤ ਹਰੀਗੜ੍ਹ ਬਲਾਕ ਸਕੱਤਰ ਚੁਣੇ ਗਏ
ਦਲਜੀਤ ਕੌਰ
ਬਰਨਾਲਾ, 15 ਮਈ, 2024: ਅਧਿਆਪਕ ਤੇ ਵਿਦਿਆਰਥੀ ਹਿੱਤਾਂ ਨੂੰ ਪ੍ਰਣਾਈ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸੂਬੇ ਭਰ ਵਿੱਚ ਜਥੇਬੰਦੀ ਦੇ ਢਾਂਚੇ ਦੇ ਪੁਨਰਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਲੜੀ ਤਹਿਤ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਬਰਨਾਲਾ ਵੱਲੋਂ ਬਲਾਕ ਕਮੇਟੀ ਦੀ ਚੋਣ ਨੂੰ ਲੈ ਕੇ ਬਲਾਕ ਪੱਧਰੀ ਇਜਲਾਸ ਸਕੂਲ ਆਫ਼ ਐਮੀਨੈਂਸ ਸਸਸਸ (ਮੁੰਡੇ) ਬਰਨਾਲਾ ਵਿਖੇ ਕੀਤਾ ਗਿਆ। ਇਸ ਇਜਲਾਸ ਵਿੱਚ ਬਲਾਕ ਬਰਨਾਲਾ ਦੇ ਅਧਿਆਪਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਜ਼ਿਲ੍ਹਾ ਕਮੇਟੀ ਵੱਲੋਂ ਨਿਰਧਾਰਿਤ ਅੱਠ ਮੈਂਬਰੀ ਕਮੇਟੀ ਦੀ ਦੇਖ ਰੇਖ ਬਲਾਕ ਚੋਣ ਇਜਲਾਸ ਦੀ ਪੂਰੀ ਪ੍ਰਕਿਰਿਆ ਮੁਕੰਮਲ ਕੀਤੀ ਗਈ। ਇਜਲਾਸ ਵਿੱਚ ਹਾਜ਼ਰ ਡੈਲੀਗੇਟਾਂ ਵੱਲੋਂ ਬਲਾਕ ਬਰਨਾਲਾ ਦੀ 18 ਮੈਂਬਰੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਅੰਮ੍ਰਿਤਪਾਲ ਕੋਟਦੁੰਨਾ ਬਲਾਕ ਪ੍ਰਧਾਨ, ਅੰਮ੍ਰਿਤ ਹਰੀਗੜ੍ਹ ਬਲਾਕ ਸਕੱਤਰ, ਗਜਿੰਦਰ ਸਿੰਘ ਮੀਤ ਪ੍ਰਧਾਨ, ਜਤਿੰਦਰ ਕਪਿਲ ਸਹਾਇਕ ਸਕੱਤਰ, ਜਗਰੰਟ ਸਿੰਘ ਵਿੱਤ ਸਕੱਤਰ, ਸੁਨੀਲ ਕੁਮਾਰ ਸਹਾਇਕ ਵਿੱਤ ਸਕੱਤਰ, ਬਲਜਿੰਦਰ ਅਕਲੀਆ ਪ੍ਰੈੱਸ ਸਕੱਤਰ, ਸੁਖਵਿੰਦਰ ਸੁੱਖ ਸਹਾਇਕ ਪ੍ਰੈੱਸ ਸਕੱਤਰ ਅਤੇ ਰਾਜੀਵ ਕੁਮਾਰ, ਰਮਨਦੀਪ ਸਿੰਗਲਾ, ਜਗਸੀਰ ਸਿੰਘ, ਪ੍ਰਦੀਪ ਕੁਮਾਰ, ਵਰਿੰਦਰ ਕੁਮਾਰ, ਗੁਰਜੰਟ ਸਿੰਘ, ਕਾਲਾ ਮੱਲ, ਪਰਮਜੀਤ ਕੱਟੂ, ਪ੍ਰਗਟ ਸਿੰਘ ਬਦਰਾ, ਜਸਵਿੰਦਰ ਜੋਗਾ ਬਲਾਕ ਕਮੇਟੀ ਮੈਂਬਰ ਵਜੋਂ ਚੁਣੇ ਗਏ। ਇਜਲਾਸ ਦੌਰਾਨ ਪ੍ਰਿੰਸ ਕੁਮਾਰ, ਬੇਅੰਤ ਸਿੰਘ, ਬਲਦੀਪ ਸੇਖਾ,ਸੁਖਦੀਪ ਉੱਪਲੀ, ਗਿਰੀਸ਼ ਕੁਮਾਰ,ਜਗਤਾਰ ਸਿੰਘ,ਚੇਤਵੰਤ ਸਿੰਘ,ਸੁਖਚਰਨ ਸਿੰਘ ਨੂੰ ਐਡਹਾਕ ਕਮੇਟੀ ਮੈਂਬਰ ਵਜੋਂ ਲਿਆ ਗਿਆ।
ਇਜਲਾਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਸਕੱਤਰ ਨਿਰਮਲ ਚੁਹਾਣਕੇ ਅਤੇ ਸੀਨੀਅਰ ਆਗੂ ਰਾਜਿੰਦਰ ਗੁਰੂ ਨਵੀਂ ਪੈਨਸ਼ਨ ਨੀਤੀ ਦੇ ਮਾਰੂ ਪ੍ਰਭਾਵ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਠੋਸ ਯਤਨਾਂ ਦੀ ਲੋੜ ਬਾਰੇ ਵਿਚਾਰ ਰੱਖੇ ਤੇ ਨਵੀਂ ਸਿੱਖਿਆ ਨੀਤੀ 2020 ਉੱਪਰ ਚਰਚਾ ਕੀਤੀ ਕਰਦਿਆਂ ਭਵਿੱਖ ਦੀਆਂ ਚਣੌਤੀਆਂ ਨੂੰ ਲੈਣ ਕੇ ਤਿੱਖੇ ਘੋਲਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਜਥੇਬੰਦੀ ਵੱਲੋਂ ਭਵਿੱਖੀ ਕਾਰਜਾਂ ਵਜੋਂ ਸੰਘਰਸ਼ਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਕਰਵਾਉਣ ਲਈ ਠੋਸ ਯਤਨ ਕਰਨ, ਕਮੇਟੀ ਆਗੂਆਂ ਨੂੰ ਇਨਕਲਾਬੀ ਟਰੇਡ ਯੂਨੀਅਨ ਦੇ ਸਿਧਾਂਤ ਨੂੰ ਗ੍ਰਹਿਣ ਕਰਨ ਲਈ ਲਗਾਤਾਰ ਅਭਿਆਸ, ਸਕੂਲ ਪੱਧਰੀ ਕਮੇਟੀ ਬਣਾ ਕੇ ਸਾਥੀਆਂ ਨੂੰ ਜ਼ਿੰਮੇਵਾਰੀ ਦੇਣ, ਪਹਿਲਕਦਮੀ ਲੈ ਕੇ ਸਥਾਨਕ ਮਸਲਿਆਂ ਨੂੰ ਹੱਥ ਲੈਣ, ਮੀਟਿੰਗਾਂ ਦੀ ਲਗਾਤਾਰਤਾ ਬਣਾਉਣ ਅਤੇ ਡੀ.ਟੀ.ਐੱਫ. ਵਜ਼ੀਫਾ ਪ੍ਰੀਖਿਆ ਨੂੰ ਮੁੜ ਸੁਰਜੀਤ ਕਰਦਿਆਂ ਇੱਕ ਚੰਗੇ ਅਤੇ ਅਗਾਂਹਵਧੂ ਸਿੱਖਿਆ ਮਾਡਲ ਵਜੋਂ ਵਿਕਸਿਤ ਕਰਨਾ ਸ਼ਾਮਿਲ ਕੀਤਾ ਗਿਆ।
ਚੋਣ ਇਜਲਾਸ ਦੇ ਅੰਤ ਵਿੱਚ ਡੀ.ਟੀ.ਐੱਫ. ਬਰਨਾਲਾ ਦੇ ਨਵੇਂ ਚੁਣੇ ਪ੍ਰਧਾਨ ਅੰਮ੍ਰਿਤਪਾਲ ਕੋਟਦੁੰਨਾ ਅਤੇ ਬਲਾਕ ਸਕੱਤਰ ਅੰਮ੍ਰਿਤ ਹਰੀਗੜ੍ਹ ਨੇ ਬਲਾਕ ਬਰਨਾਲਾ ਵਿੱਚ ਜਥੇਬੰਦੀ ਨੂੰ ਹੋਰ ਮਜਬੂਤੀ ਵੱਲ ਲਿਜਾਣ ਦਾ ਅਹਿਦ ਕੀਤਾ ਅਤੇ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ 3 ਜੁਲਾਈ ਨੂੰ ਬਰਨਾਲਾ ਵਿਖੇ ਹੋਣ ਜਾ ਰਹੇ ਜ਼ਿਲ੍ਹਾ ਚੋਣ ਇਜਲਾਸ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਜਲਾਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ ਤਲਵੰਡੀ ਨੇ ਨਿਭਾਈ।
ਇਸ ਸਮੇਂ ਉਪਰੋਕਤ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਸੁਖਦੀਪ ਤਪਾ, ਸਾਬਕਾ ਬਲਾਕ ਪ੍ਰਧਾਨ ਦਰਸ਼ਨ ਬਦਰਾ, ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ, ਸਹਾਇਕ ਪ੍ਰੈੱਸ ਸਕੱਤਰ ਪਲਵਿੰਦਰ ਠੀਕਰੀਵਾਲਾ, ਪ੍ਰਿੰਸੀਪਲ ਹਰੀਸ਼ ਬਾਂਸਲ, ਰਿਟਾਇਰਡ ਹੈੱਡਮਾਸਟਰ ਜਗਜੀਤ ਸਿੰਘ, ਰਘਵੀਰ ਕਰਮਗੜ੍ਹ, ਰਘੁਬੀਰ ਮਹਿਤਾ, ਲਖਵਿੰਦਰ ਸਿੰਘ, ਰੁਪਿੰਦਰ ਸਿੰਘ,੍ਰਅਮਰਜੀਤ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਜਸਵੀਰ ਕੁਮਾਰ, ਗੁਰਜੀਤ ਸਿੰਘ, ਹਰਦੀਪ ਕੁਮਾਰ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਮੇਜਰ ਸਿੰਘ ਸੰਧੀ, ਸੁਖਪ੍ਰੀਤ ਬੜੀ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ।