ਸਮਾਣਾ ਪੁਲਿਸ ਨੇ ਚੋਰਾਂ ਖਿਲਾਫ ਸਪੈਸਲ ਮੁਹਿੰਮ ਚਲਾਕੇ ਵੱਖ-ਵੱਖ ਥਾਵਾਂ ਤੋਂ ਚੋਰ ਕੀਤੇ ਗ੍ਰਿਫਤਾਰ
ਜੀ ਐਸ ਪੰਨੂ
ਪਟਿਆਲਾ, 15 ਮਈ 2024: ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਯੋਗੇਸ਼ ਸ਼ਰਮਾ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ)ਪਟਿਆਲਾ, ਜਸਵੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਸਪੈਸਲ ਉਪਰੇਸਨ)ਪਟਿਆਲਾ ਮੁਤਾਬਿਕ ਉਪ ਕਪਤਾਨ ਪੁਲਿਸ ਸਮਾਣਾ ਨੇਹਾ ਅਗਰਵਾਲ ਪੀ.ਪੀ.ਐਸ ਅਤੇ ਇੰਸ: ਤਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਸਮਾਣਾ ਵਲੋ ਸਾਂਝੇ ਤੋਰ ਤੇ ਦਸਿਆ ਕਿ ਸ:ਥ ਜੱਜਪਾਲ ਸਿੰਘ 1637/ਪਟਿ ਸਮੇਤ ਹੋਲਦਾਰ ਅਵਤਾਰ ਸਿੰਘ 2115/ਪਟਿ ਅਤੇ ਪੁਲਿਸ ਪਾਰਟੀ ਦੇ ਵੱਖ ਵੱਖ ਥਾਵਾ ਪਰ ਨਾਕਾਬੰਦੀ ਕਰਕੇ ਹੈਪੀ ਕੁਮਾਰ ਉਰਫ ਮੂੰਗਾ ਪੁੱਤਰ ਜੋਗਿੰਦਰ ਰਾਮ ਵਾਸੀ ਮਲਕਾਣਾ ਪੱਤੀ ਸਮਾਣਾ, ਸਾਹਿਲ ਪੁਰੀ ਪੁੱਤਰ ਲੇਟ ਬਲਵੰਤ ਸਿੰਘ ਵਾਸੀ ਨੇੜੇ ਗੁਰੂਦੁਆਰਾ ਰਾਮਗੜੀਆ ਘੜਾਮਾ ਪਤੀ ਸਮਾਣਾ,ਫਤਿਹ ਸਿੰਘ ਪੁੱਤਰ ਬਿੱਟੂ ਕੁਮਾਰ ਵਾਸੀ ਬਾਲਮੀਕ ਮੁਹੱਲਾ ਸਮਾਣਾ.ਗੁਰਦੀਪ ਸਿੰਘ ਉਰਫ ਗੁਰਦੀਪ ਮਹਿਰਾ ਪੁੱਤਰ ਲਖਵੀਰ ਸਿੰਘ ਵਾਸੀ ਨਾਭਾ ਕਲੋਨੀ ਸਮਾਣਾ ਨੂੰ ਗਿ੍ਫ਼ਤਾਰ ਕਰਕੇ ਥਾਣਾ ਸਿਟੀ ਸਮਾਣਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਹ ਨਾ ਵਿਅਕਤੀਆ ਵਲੋਂ ਪਟਿਆਲਾ ਅਤੇ ਹੋਰ ਵੱਖ ਵੱਖ ਥਾਵਾ ਤੋ ਚੋਰੀ/ਖੋਹ ਕੀਤੇ 10 ਮੋਬਾਇਲ ਫੋਨ ਅਤੇ 08 ਮੋਟਰਸਾਇਕਲ ਸਪਲੈਂਡਰ ਬ੍ਰਾਮਦ ਕਰਵਾਏ ਗਏ। ਦੋਸੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।