ਵਿਦੇਸ਼ੀ ਤਾਕਤਾਂ ਦੇ ਨਿਸ਼ਾਨੇ 'ਤੇ ਹਿੰਦੂ ਆਗੂ - ਪੁਸ਼ਪਾ ਗਿੱਲ
ਰੋਹਿਤ ਗੁਪਤਾ
ਗੁਰਦਾਸਪੁਰ 21 ਮਈ 2024 - ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਪ੍ਰਧਾਨ ਸ਼ੇਰੇ ਹਿੰਦ ਕਮਲੇਸ਼ ਭਾਰਦਵਾਜ ਅਤੇ ਕੌਮੀ ਚੇਅਰਮੈਨ ਐਡਵੋਕੇਟ ਹਨੀ ਭਾਰਦਵਾਜ ਦੇ ਨਿਰਦੇਸ਼ਾਂ 'ਤੇ ਕੌਮੀ ਮੀਤ ਪ੍ਰਧਾਨ ਮੈਡਮ ਪੁਸ਼ਪਾ ਗਿੱਲ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਜੋ ਕਿ ਬਹੁਤ ਹੀ ਮਾੜੀ ਗੱਲ ਹੈ ਨਿੰਦਣਯੋਗ ਹੈ ਕਿ ਪੰਜਾਬ 'ਚ 6 ਜੂਨ ਨੂੰ ਘੱਲੂਘਾਰਾ ਦਿਵਸ ਆ ਰਿਹਾ ਹੈ ਅਤੇ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਇਸ ਤੋਂ ਪਹਿਲਾਂ ਗੁਜਰਾਤ ਪੁਲਿਸ ਨੇ ਪੰਜਾਬ ਦੇ ਹਿੰਦੂ ਨੇਤਾਵਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਪੰਜਾਬ ਵਿੱਚ ਹਿੰਦੂ ਆਗੂਆਂ 'ਤੇ ਹਮਲਾ ਕਰਨ ਜਾ ਰਿਹਾ ਸੀ।
ਉਹਨਾਂ ਕਿਹਾ ਕਿ ਪੰਜਾਬ ਦੇ ਹਿੰਦੂ ਨੇਤਾਵਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ, ਇਸ ਤੋਂ ਪਹਿਲਾਂ ਵੀ ਨੰਗਲ 'ਚ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਆਗੂ ਰਾਜੀਵ ਮਹਾਜਨ 'ਤੇ ਵੀ ਕੁਝ ਕੱਟੜਪੰਥੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚੋਂ ਪਰਿਵਾਰ ਸਮੇਤ ਬਾਲ ਬਾਲ ਬਚ ਗਏ। ਉਹਨਾਂ ਕਿਹਾ ਕਿ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨਾਂ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਹਿੰਦੂ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰੇ ਅਤੇ ਪੰਜਾਬ ਵਿਚ ਸ਼ਾਂਤੀ ਬਣੀ ਰਹੇ।