← ਪਿਛੇ ਪਰਤੋ
ਆਈ.ਕੇ.ਜੀ ਪੀ.ਟੀ.ਯੂ ਦੇ ਦੋ ਐਨ.ਸੀ.ਸੀ. ਕੈਡੇਟ ਸਰਬੋਤਮ ਕੈਡੇਟ ਪੁਰਸਕਾਰ ਨਾਲ ਸਨਮਾਨਿਤ
ਜਾਲੰਧਰ/ਕਪੂਰਥਲਾ 24 ਮਈ 2024- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ.) ਦੇ ਦੋ ਐਨ.ਸੀ.ਸੀ. ਕੈਡੇਟ (ਨੈਸ਼ਨਲ ਕੈਡੇਟਸ ਕਾਰਪਸ) ਦੀ ਚੋਣ ਸਰਬੋਤਮ ਕੈਡੇਟ ਦੇ ਤੌਰ 'ਤੇ ਹੋਈ ਹੈ! ਇਹਨਾਂ ਚੁਣੇ ਗਏ ਕੈਡੇਟ ਦਾ ਨਾਂ ਕੈਡੇਟ ਅਰਚਿਤਾ ਕਟੋਚ, ਆਦਿਤਿਆ ਹੈ! ਕੈਡਿਟ ਅਰਚਿਤਾ ਕਟੋਚ ਨੂੰ ਸਨਮਾਨ ਦੇ ਨਾਲ ਨਾਲ 4500/- ਰੁਪਏ ਦੀ ਨਕਦ ਰਾਸ਼ੀ ਵੀ ਮਿਲੇਗੀ! ਕੈਡੇਟ ਅਰਚਿਤਾ ਦੀ ਚੋਣ ਸੀ.ਡਬਲਯੂ ਐਸ ਸਰਬੋਤਮ ਅਵਾਰਡ ਲਈ ਹੋਈ ਹੈ ਤੇ ਕੈਡੇਟ ਆਦਿਤਿਆ ਨੂੰ ਕੈਡੇਟ ਬੈਸਟ ਅਵਾਰਡ ਦਾ ਸਨਮਾਨ ਮਿਲਿਆ ਹੈ! ਯੂਨਿਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ ) ਸੁਸ਼ੀਲ ਮਿੱਤਲ ਨੇ ਦੋਵਾਂ ਕੈਡੇਟਸ ਨੂੰ ਯੂਨੀਵਰਸਿਟੀ ਕੈਪਸ ਵਿੱਚ ਸਨਮਾਨਿਤ ਕੀਤਾ ਤੇ ਉਹਨਾਂ ਦੇ ਹੋਰ ਬਿਹਤਰ ਭਵਿੱਖ ਦੀ ਕਾਮਨਾ ਕੀਤੀ! ਰਜਿਸਟ੍ਰਾਰ ਡਾ.ਐਸ.ਕੇ ਮਿਸ਼ਰਾ ਨੇ ਕੈਂਪਸ ਦੀ ਐਨ.ਸੀ.ਸੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ! ਯੂਨੀਵਰਸਿਟੀ ਵਿੱਚ ਦੋਵੇਂ ਕੈਡੇਟਸ ਨੂੰ ਸਨਮਾਨਤ ਵੀ ਕੀਤਾ ਗਿਆ ਹੈ ! ਯੂਨਿਵਰਸਿਟੀ ਮੇਨ ਕੈਂਪਸ ਕੇ ਐਨ.ਐਸ.ਐਸ. ਇੰਚਾਰਜ ਡਾ. ਚੰਦਰ ਪ੍ਰਕਾਸ਼ ਅਤੇ ਐਨ ਸੀ ਸੀ ਇੰਚਾਰਜ ਡਾ. ਨਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਪੜਾਈ ਦੇ ਨਾਲ-ਨਾਲ ਹੋਰ ਕੰਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ! ਉਹਨਾਂ ਕਿਹਾ ਕਿ ਇਹ ਉਪਲਬਧੀ ਟੀਮ ਦੀਆਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ
Total Responses : 1129