ਕਿਸਾਨ ਆਗੂਆਂ ਨੇ PM ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਜੋਂ ਜੈਤੋ ਵਿਖੇ ਫੂਕਿਆ ਗਿਆ ਪੁਤਲਾ, ਕੀਤੀ ਨਾਅਰੇਬਾਜ਼ੀ
ਮਨਜੀਤ ਸਿੰਘ ਢੱਲਾ
ਜੈਤੋ, 24 ਮਈ 2024 - ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਨਹਿਰੂ ਪਾਰਕ ਤੋਂ ਰੋਸ ਮਾਰਚ ਕਰਦੀਆਂ ਹੋਈਆਂ ਗੰਗਸਰ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ ਅਤੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ, ਉਸ ਤੋਂ ਬਾਅਦ ਜੱਥੇਬੰਦੀਆਂ ਦੇ ਆਗੂ ਗੁਰਜੀਤ ਸਿੰਘ ਅਜਿੱਤ ਗਿੱਲ ਸੂਬਾ ਪ੍ਰਧਾਨ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ, ਪਰਮਜੀਤ ਸਿੰਘ ਚੈਨਾ ਬਲਾਕ ਕਨਵੀਅਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀ. ਕੇ. ਯੂ . ਡਕੌਂਦਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਫਰੀਦਕੋਟ ਜਗਜੀਤ ਸਿੰਘ ਡੋਡ ਇਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਹ ਪੁਤਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਦੀ ਪੰਜਾਬ ਫੇਰੀ ਦੇ ਵਿਰੋਧ ਵਜੋਂ ਫੂਕਿਆ ਗਿਆ ।
ਪਿਛਲੇ 10 ਸਾਲਾਂ ਦੇ ਰਾਜ ਵਿੱਚ ਉਹਨਾਂ 3 ਕਾਲੇ ਕਾਨੂੰਨ ਬਨਾਏ ਸਨ ਉਨ੍ਹਾਂ ਨੂੰ ਰੱਦ ਤਾਂ ਕਰ ਦਿੱਤਾ ਹੈ ਪਰ ਅਸਿੱਧੇ ਢੰਗ ਨਾਲ ਕੌਪਰੇਟਿਵ ਘਰਾਣਿਆਂ ਦੇ ਦੇਸ਼ ਵਿੱਚ ਸੈਲੋ ਬਣਾ ਕੇ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਹਨ ਅਤੇ ਮੰਡੀ ਕਰਨ ਨੂੰ ਖਤਮ ਕਰਨਾ ਚਾਹੁੰਦੇ ਹਨ। ਦਿੱਲੀ ਅੰਦੋਲਨ ਸਮੇਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਮੰਗਾਂ ਮੰਗੀਆਂ ਸਨ ਉਨ੍ਹਾਂ ਤੋਂ ਮੁੱਕਰ ਗਈ ਹੈ ਜਿਵੇਂ ਕਿ ਦਿੱਲੀ ਵਿੱਚ ਕਿਸਾਨਾਂ ਤੇ ਹੋਏ ਪਰਚੇ ਰੱਦ ਨਾ ਕਰਨਾ , ਲਖਵੀਰਪੁਰ ਖੀਰੀ ਦੇ ਕਾਤਿਲਾਂ ਨੂੰ ਸਜ਼ਾ ਨਾ ਦਿਵਾਉਣਾ , 2022 ਬਿਜਲੀ ਬਿੱਲ ਰੱਦ ਨਾ ਕਰਨਾ, ਫਸਲਾਂ ਤੇ ਐਮ .ਐਸ.ਪੀ. ਨਾ ਦੇਣਾ , ਫਸਲਾਂ ਦਾ ਬੀਮਾ ਨਾ ਚਾਲੂ ਕਰਨਾ , ਕਿਸਾਨ ਮਜ਼ਦੂਰ ਤੇ ਛੋਟੇ ਵਪਾਰੀਆਂ ਨੂੰ 10 ਹਜ਼ਾਰ ਮਹੀਨਾ ਪੈਨਸ਼ਨ ਨਾ ਦੇਣਾ, ਕਿਸਾਨਾਂ ਨੂੰ ਦਿੱਲੀ ਦੇਸ਼ ਦੀ ਰਾਜਧਾਨੀ ਰੋਸ ਮੁਜ਼ਾਹਰਾ ਕਰਨ ਜਾਣ ਤੋਂ ਰੋਕਣਾ ਤੇ ਉਨ੍ਹਾਂ ਉਪਰ ਗੋਲੀਆਂ ਚਲਾਉਣਾ ਤੇ ਸ਼ੁੱਭਕਰਨ ਦੀ ਮੌਤ ਦੇ ਕਾਤਿਲਾਂ ਨੂੰ ਸਜ਼ਾ ਨਾ ਦਿਵਾਉਣਾ,ਇਹਨਾਂ ਮੰਗਾਂ ਨੂੰ ਨਾ ਪੂਰਾ ਕਰਨ ਕਰਕੇ ਰੋਸ ਵਜੋਂ ਕਿਸਾਨਾਂ ਨੇ ਵਿਰੋਧ ਕਰਦਿਆ ਨਾਹਰੇਬਾਜੀ ਕੀਤੀ ਅਤੇ ਆਮ ਜਨਤਾ ਨੂੰ ਬੀ.ਜੇ.ਪੀ. ਦਾ ਤਖ਼ਤਾ ਪਲਟਣ ਲਈ ਪ੍ਰੇਰਿਆ।
ਉਸ ਸਮੇਂ ਸ਼ਾਮਿਲ ਕਿਸਾਨ ਤੇ ਮਜ਼ਦੂਰ ਜਸਪਾਲ ਸਿੰਘ, ਦਾਰਾ ਸਿੰਘ,ਗਗਨਦੀਪ, ਗੁਰਸੇਵਕ ਸਿੰਘ, ਨਿਰਮਲ ਸਿੰਘ,ਜੀਤ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ ਨੰਬਰਦਾਰ, ਦਰਬਾਰ ਸਿੰਘ,ਲਾਭ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ,ਮਨਦੀਪ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਹਰਪਾਲ ਗਿਰ, ਭਰਪੂਰ ਸਿੰਘ, ਭੋਲਾ ਸਿੰਘ, ਗੁਰਲਾਲ ਸਿੰਘ, ਬਲਦੇਵ ਸਿੰਘ,ਰਾਜਪਾਲ ਹਰੀ ਨੌ,ਜਗਦੇਵ ਹਰੀ ਨੌ, ਸੰਦੀਪ ਰਾਮ, ਸੁਖਦੀਪ ਸਿੰਘ, ਸ਼ਿੰਦਰ ਪ੍ਰਧਾਨ, ਜਗਸੀਰ ਸਿੰਘ, ਕੁਲਵੰਤ ਸਿੰਘ ਮਹਿਲੜ, ਬੂਟਾ ਸਿੰਘ ਆਦਿ ਬਹੁਤ ਸਾਰੇ ਮੌਜੂਦ ਸਨ।