ਗਰੀਨ ਇਲੈਕਸ਼ਨ ਅਧੀਨ ਕਾਲਜ ’ਚ ਲਗਾਇਆ ਬੂਟਾ
-ਇਸ ਬਾਰ ਜਿਲੇ ’ਚ 75 ਪਾਰ ਦੇ ਮਿਸ਼ਨ ਨੂੰ ਬਣਾਵਾਂਗੇ ਸਫਲ-ਡਾ. ਰਾਣਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 24 ਮਈ 2024 - ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਹੋਇਆਂ ਕੇਸੀ ਗੱਰੁਪ ਆਫ ਇੰਸਟੀਚਿਉਸ਼ਨੰਸ ’ਚ ਐਨਐਸਐਸ ਯੂਨਿਟ ਦੇ ਸਹਿਯੋਗ ਨਾਲ ਗਰੀਨ ਇਲੈਕਸ਼ਨ 2024 ਦੇ ਮੁਹਿਮ ਤਹਿਤ ਸਟਾਫ ਕੋਲੋ ਪੌਦਾ ਲਗਵਾਇਆ ਗਿਆ। ਲੋਕ ਸਭਾ ਚੋਣ ਹਲਕਾ ਸ੍ਰੀ ਆਨੰਦਪੁਰ ਸਹਿਬ ਦੇ ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸਐਸਪੀ ਡਾ. ਮਹਿਤਾਵ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਟ੍ਰੇਫਿਕ ਐਜੁਕੇਸ਼ਨ ਸੈਲ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਵੱਲੋਂ ਇਹ ਪੌਦਾ ਲਗਾਇਆ ਗਿਆ।
ਐਨਐਸਐਸ ਯੂਨਿਟ ਵਲੋਂ ਕਰਵਾਏ ਇਸ ਪ੍ਰੋਗਾਰਮ ’ਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਬਾਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਇਸ 75 ਪਾਰ ਦਾ ਮਿਸ਼ਨ ਲੈ ਕੇ ਚੱਲ ਰਿਹਾ ਹੈ ਜਿਸ ਕਰਕੇ ਸਾਰੇ ਖੁਦ, ਆਪਣੇ ਪਰਿਵਾਰ, ਆਂਢ ਗੁਆਂਡ, ਰਿਸ਼ਤੇਦਾਰ, ਦੋਸਤ ਮਿੱਤਰਾ ਨੂੰ ਜਾਗਰੂਕ ਕਰੋ ਕਿ ਪਹਿਲੀ ਜੂਨ ਨੂੰ ਪੰਜਾਬ ਵਿੱਚ ਆ ਰਹੇ ਲੋਕਤੰਤਰ ਦੇ ਮਹਾਂ ਉਤਸਵ ਦਾ ਹਿੱਸਾ ਬਣੋ। ਵਾਤਾਵਰਣ ਦੀ ਸੰਭਾਲ ਨੂੰ ਦੇਖਦਿਆਂ ਹੋਇਆਂ ਇਸ ਵਾਰ ਹਰ ਪੋਲਿੰਗ ਬੂਥ ਤੇ ਪੌਦਿਆਂ ਦੀ ਵੰਡ ਕੀਤੀ ਜਾਵੇਗੀ ਅਤੇ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਵੋਟ ਪਾਉਣ ਦੇ ਨਾਲ ਨਾਲ ਪੌਦੇ ਵੀ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨਾ ਯਕੀਨੀ ਬਣਾਉਣ।
ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਸਾਨੂੰ ਵੱਧ ਚੜ ਕੇ ਵੋਟਾ ਪਾਉਣੀਆਂ ਚਾਹੀਦੀਆਂ ਹਨ ਅਤੇ ਜਿਲੇ ਦੇ 75 ਫੀਸਦੀ ਮਤਦਾਨੂੰ ਨੂੰ ਸਫਲ ਬਣਾਉਣਾ ਚਾਹੀਦਾ ਹੈ। ਮੌਕੇ ਤੇ ਇੰਜ. ਆਰਕੇ ਮੂੰਮ, ਐਨਐਸਐਸ ਪ੍ਰੋਗਰਾਮ ਅਫਸਰ ਅੰਕੁਸ਼ ਨਿਝਾਵਨ, ਇੰਜ. ਹਰਪ੍ਰੀਤ ਕੌਰ, ਪ੍ਰੋ. ਕੁਲਵਿੰਦਰ ਸਿੰਘ, ਅਨੂੰ ਸਰਮਾ, ਮਨਪ੍ਰੀਤ, ਮੁਕੇਸ਼ ਸ਼ਰਮਾ, ਅਕ੍ਰਿਤੀ, ਸੁਖਵਿੰਦਰ ਕੌਰ, ਮੁ. ਸੁਹੇਲ, ਨਿਸ਼ਾ, ਨਿਰਦੋਸ਼ ਕਪੂਰ, ਸੁਖਵਿੰਦਰ ਕੁਮਾਰ, ਗੁਰਪ੍ਰੀਤ, ਏਓ ਕੁਲਵਿੰਦਰ ਰਾਣਾ, ਦਰਸ਼ਨ ਰਾਮ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ।