ਜੈਤੋ: ਕਈ ਇਲਾਕਿਆਂ 'ਚ ਦੂਸ਼ਿਤ ਪਾਣੀ ਪੀਣ ਕਾਰਨ ਲੋਕ ਹੋ ਰਹੇ ਨੇ ਬਿਮਾਰ
- ਕਈ ਕਈ ਦਿਨ ਟੂਟੀਆਂ ਵਿਚੋਂ ਪਾਣੀ ਦੀ ਬੂਦ ਵੀ ਨਹੀਂ ਆ ਰਹੀ - ਸ਼ਹਿਰ ਵਾਸੀ
ਮਨਜੀਤ ਸਿੰਘ ਢੱਲਾ
ਜੈਤੋ,10 ਜੂਨ 2024 - ਵਾਟਰ ਵਰਕਸ ਦੀਆ ਪਾਈਪਾਂ ਵਿਚ ਸੀਵਰੇਜ਼ ਦਾ ਗੰਦਾ ਪਾਣੀ ਮਿਕਸ ਹੋ ਕੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਘਰਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕ ਇਹ ਦੂਸ਼ਿਤ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ ਅਤੇ ਪ੍ਰਸ਼ਾਸਨ ਬੇ ਖ਼ਬਰ ਹੈ। ਸ਼ਹਿਰ ਵਾਸੀਆਂ ਬਲਵੰਤ ਸਿੰਘ,ਪਵਨ ਕੁਮਾਰ, ਹਰਵਿੰਦਰਪਾਲ ਸਿੰਘ,ਹਰਸੰਗੀਤ ਸਿੰਘ ਹੈਪੀ, ਜਸਵਿੰਦਰ ਸਿੰਘ ਜੋਨੀ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਟਰ ਵਰਕਸ ਦੀ ਸਪਲਾਈ ਵਿੱਚ ਸੀਵਰੇਜ ਦਾ ਦੂਸ਼ਿਤ ਪਾਣੀ ਵਾਟਰ ਵਰਕਸ ਦੀ ਸਪਲਾਈ ਵਿੱਚ ਘਰਾਂ ਵਿੱਚ ਪਹੁੰਚ ਰਿਹਾ ਤੇ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਨਾਂ ਤਾਂ ਇਹ ਗੰਦਾ ਪਾਣੀ ਨਹਾਉਣ, ਪੀਣ ਲਈ ਕਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਪਾਣੀ ਜ਼ਿਆਦਾ ਮਾਤਰਾ ਵਿੱਚ ਗੰਦਾ ਪਾਣੀ ਆ ਰਿਹਾ ਹੈ। ਸ਼ਹਿਰ ਵਾਸੀਆਂ ਦਾ ਇਹ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਰਹੀ ਸੀ ਤੇ ਲੋਕ ਬਿਨਾਂ ਪਾਣੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ , ਲੋਕ ਇਹ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ ਕਿਸੇ ਨੂੰ ਇਸ ਪਾਣੀ ਨਾਲ ਪੇਟ ਦਰਦ,ਟੱਟੀਆਂ ਉਲਟੀਆਂ ਅਤੇ ਕਾਲਾ ਪੀਲੀਆ ਅਤੇ ਚਮੜੀ ਰੋਗਾਂ ਦੇ ਆਦਿ ਲੋਕ ਸ਼ਿਕਾਰ ਹੋ ਰਹੇ ਹਨ ਤੇ ਇਹ ਸਭ ਵਿਭਾਗੀ ਲਾਪ੍ਰਵਾਹੀ ਕਾਰਨ ਹੋ ਰਿਹਾ ਹੈ। ਅਤੇ ਲੋਕ ਇਲਾਜ ਲਈ ਬਿਮਾਰੀਆਂ ਕਾਰਨ ਮਹਿੰਗੇ ਮੁੱਲ ਦੀਆਂ ਦਵਾਈਆਂ ਖਾਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਨੂੰ ਸ਼ੱਕ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਦੂਸ਼ਿਤ ਹੋਣ ਕਰਕੇ ਅਜਿਹਾ ਹੋ ਰਿਹਾ ਹੈ।ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਵਾਟਰ ਵਰਕਸ ਵਿਭਾਗ ਵੱਲੋਂ ਸ਼ਹਿਰ ਵਾਸੀਆਂ ਨੂੰ ਸਿਰਫ਼ ਇੱਕ ਟਾਇਮ ਪਾਣੀ ਘਰਾਂ ਦੀ ਸਪਲਾਈ ਲਈ ਦਿੱਤਾ ਜਾ ਰਿਹਾ ਤੇ ਕਈ ਕਈ ਵਾਰ ਪਾਣੀ ਆਉਂਦਾ ਨਹੀਂ ਅਤੇ ਲੋਕ ਪ੍ਰੇਸ਼ਾਨ ਹਨ, ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਵਾਟਰ ਵਰਕਸ ਦੀ ਸਪਲਾਈ ਵਿੱਚ ਘਰਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਦੋ ਟਾਇਮ ਟੂਟੀਆਂ ਵਿਚ ਘਰਾਂ ਨੂੰ ਛੱਡਿਆ ਜਾਵੇ। ਸ਼ਹਿਰ ਵਾਸੀਆਂ ਦੀ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਨੂੰ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਅਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਟੂਟੀਆਂ ਰਾਹੀਂ ਘਰਾਂ ਨੂੰ ਸ਼ੁਧ ਅਤੇ ਸਾਫ਼ ਪਾਣੀ ਦਿੱਤਾ ਜਾਵੇ।
ਕਿ ਕਹਿਣਾ ਹੈ ਵਾਟਰ ਸਪਲਾਈ ਵਿਭਾਗ ਜੈਤੋ ਦੇ ਜੇ.ਈ ਬੱਬਲਜੀਤ ਸਿੰਘ ਦਾ...
ਜਦੋਂ ਇਸ ਸਬੰਧੀ ਵਾਟਰ ਵਰਕਸ ਸਪਲਾਈ ਵਿਭਾਗ ਜੈਤੋ ਦੇ ਜੇ. ਈ.ਬੱਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਸ਼ਹਿਰ ਵਿਚ ਜੋ ਵਾਟਰ ਵਰਕਸ ਦੀਆਂ ਪਾਈਪਾਂ ਪਾਈਆਂ ਹੋਈਆਂ ਹਨ ਉਹ ਪੁਰਾਣੀਆਂ ਹਨ ਕੁਨੈਕਸ਼ਨ ਲੀਕ ਕਰ ਰਹੇ ਹਨ। ਕੁੱਝ ਪਾਇਪਾਂ ਜੋ ਘਰਾਂ ਨੂੰ ਸਪਲਾਈ ਲਈ ਜਾਂਦੀਆਂ ਹਨ ਉਹ ਕੁਝ ਪਾਇਪਾਂ ਨਾਲੀਆਂ ਵਿਚ ਦੀ ਹੋ ਕੇ ਗੁਜ਼ਰਦੀਆਂ ਹਨ, ਜਿਸ ਕਰਕੇ ਪਾਣੀ ਸੀਵਰੇਜ ਦਾ ਮਿਕਸ ਹੋ ਕੇ ਘਰਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੱਕ ਉਹ ਪਾਣੀ ਵਾਲੀਆਂ ਪਾਇਪ ਲਾਈਨਾਂ ਵਿਚੋਂ ਨੁਕਸ ਲੱਭਣ ਦਾ ਯਤਨ ਕਰ ਰਹੇ ਹਨ। ਪਾਣੀ ਦੀ ਕਮੀ ਦੇ ਬਾਰੇ ਦੱਸਿਆ ਕਿ ਸੂਏ ਵਿਚ ਪਾਣੀ ਅੱਜ ਨਹਿਰੀ ਵਿਭਾਗ ਵੱਲੋਂ ਛੱਡਿਆ ਗਿਆ ਹੁਣ ਪਾਣੀ ਲਗਾਤਾਰ ਆਵੇਗਾ ਅਤੇ ਦੋ ਮੋਟਰਾਂ ਪਾਣੀ ਵਾਲੀਆਂ ਚਲਦੀਆਂ ਹਨ ਤੀਜੀ ਮੋਟਰ ਦੀ ਵੀ ਸਖ਼ਤ ਲੋੜ ਹੈ ਫਿਰ ਸ਼ਹਿਰ ਵਾਸੀਆਂ ਨੂੰ ਪਾਣੀ ਪੂਰਾ ਮਿਲਣ ਦੀ ਸੰਭਾਵਨਾ ਜਾਗ ਸਕਦੀ ਹੈ।