ਚੋਰੀ ਕੀਤੇ 18 ਦੋ-ਪਹੀਆ ਵਹੀਕਲਾਂ ਸਮੇਤ ਦੋ ਵਿਅਕਤੀ ਕਾਬੂ
ਸੰਜੀਵ ਜਿੰਦਲ
ਮਾਨਸਾ,10 ਜੂਨ 2024 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07.06.2024 ਨੂੰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਹੇਠ ਸ:ਥ ਬਿੱਕਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਸਮੇਤ ਪੁੁਲਿਸ ਪਾਰਟੀ ਨੂੰ ਮੁੱਖਬਰ ਪਾਸੋਂ ਇਤਲਾਹ ਮਿਲਣ ਪਰ ਦੋਰਾਨੇ ਨਾਕਾਬੰਦੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੋਹੜ ਸਿੰਘ ਵਾਸੀ ਸੇਰਖਾਵਾਲਾ, ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਬੂਟਾ ਸਿੰਘ ਵਾਸੀ ਹੋਡਲਾ ਕਲਾਂ ਨੂੰ ਕਾਬੂ ਕਰਕੇ ਚੋਰੀ ਕੀਤੇ ਦੋ ਮੋਟਰਸਾਈਕਲ ਬ੍ਰਾਮਦ ਕੀਤੇ ਜਿਹਨਾ ਪਰ ਜਾਅਲੀ ਨੰਬਰ ਪਲੇਟਾਂ ਲੱਗੀਆ ਹੋਈਆ ਸਨ ਅਤੇ ਰੁੱਕਾ ਭੇਜਕੇ ਮੁਕੱਦਮਾ ਨੰਬਰ 68 ਮਿਤੀ 07.06.2024 ਅ/ਧ 379, 473, 411 ਹਿੰ:ਦੰ ਥਾਣਾ ਬੋਹਾ ਦਰਜ ਰਜਿਸਟਰ ਕਰਵਾਇਆ ਸੀ।
ਫਿਰ ਉਸੇ ਦਿਨ ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਗੁਰਮੀਤ ਸਿੰਘ ਉਰਫ ਗੀਤੂ ਉਕਤਾਨ ਪਾਸੋਂ ਪੁੱਛਗਿੱਛ ਕਰਕੇ ਚੋਰੀ ਕੀਤੇ ਹੋਰ 14 ਮੋਟਰਸਾਈਕਲ ਅਤੇ 02 ਐਕਟਿਵਾ ਸਕੂਟਰੀਆ ਬ੍ਰਾਮਦ ਕੀਤੇ ਗਏ। ਇਸ ਤਰ੍ਹਾਂ ਉਕਤ ਮੁਕੱਦਮੇ ਵਿੱਚ ਕੁੱਲ 18 ਵਹੀਕਲ ਜਿਨਾਂ ਵਿੱਚ 5 ਮੋਟਰਸਾਈਕਲ ਸਪਲੈਡਰ, 8 ਮੋਟਰਸਾਈਕਲ ਬਜਾਜ ਪਲਟੀਨਾ, 1 ਮੋਟਰਸਾਈਕਲ HF-DELUXE, 01 ਮੋਟਰਸਾਈਕਲ PASSION , 1 ਮੋਟਰਸਾਈਕਲ ਬਜਾਜ CT 100 ਅਤੇ 02 ਸਕੂਟਰੀਆ ਐਕਟਿਵਾ ਬਰਾਮਦ ਕਰਵਾਏ ਗਏ।ਉਕਤ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਹਨਾਂ ਦੁਆਰਾ ਕੀਤੀਆ ਗਈਆਂ ਚੋਰੀਆਂ ਸਬੰਧੀ ਪੁੱਛਗਿੱਛ ਕਰਕੇ ਤਫਤੀਸ਼ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਤੋ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।