ਤੀਸਰੀ ਵਾਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਸ਼ਹਿਰ ਵਾਸੀਆਂ ਨੇ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
ਰੋਹਿਤ ਗੁਪਤਾ
ਗੁਰਦਾਸਪੁਰ 9 ਜੂਨ 2024 - ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।
ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਸਰੀ ਵਾਰ ਦੇਸ਼ ਦੇ ਸਰਬ ਉੱਚ ਅਹੁਦੇ ਪ੍ਰਧਾਨ ਮੰਤਰੀ ਪਦ ਦੀ ਸੰਹੁ ਚੁੱਕ ਰਹੇ ਹਨ ਜੋ ਦੇਸ਼ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ 10 ਸਾਲ ਦੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਇਤਿਹਾਸਿਕ ਫੈਸਲੇ ਲਏ ਹਨ ਜਿਨ੍ਹਾਂ ਦੀ ਵਜਹਾ ਨਾਲ ਦੇਸ਼ ਅਤੇ ਦੇਸ਼ਵਾਸੀ ਸੁਰੱਖਿਤ ਮਾਹੌਲ ਵਿੱਚ ਜੀ ਰਹੇ ਹਨ ਅਤੇ ਨਾਲ ਹੀ ਨਿਚਲੇ ਪੱਧਰ ਤੇ ਜੀਵਨ ਬਤੀਤ ਕਰਨ ਵਾਲੇ ਜਰੂਰਤਮੰਦ ਲੋਕ ਵੀ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈਆ ਬਹੁਤ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਰਹੇ ਹਨ।
ਇਸੇ ਵਜਹਾ ਨਾਲ ਦੇਸ਼ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਅਤੇ ਪੰਜਾਬ ਵਿੱਚ ਪਹਿਲੀ ਵਾਰ ਆਪਣੇ ਦਮ ਤੇ ਇਕੱਲਿਆਂ ਚੋਣਾਂ ਲੜਨ ਦੇ ਬਾਵਜੂਦ ਪੰਜਾਬੀਆਂ ਨੇ ਭਾਜਪਾ ਨੂੰ ਕਾਫੀ ਪਿਆਰ ਦਿੱਤਾ ਹੈ। ਪੰਜਾਬ ਵਿੱਚ ਬੇਸ਼ਕ ਭਾਜਪਾ ਕੋਈ ਸੀਟ ਨਹੀਂ ਜਿਤ ਪਾਈ ਪਰ ਵੋਟ ਬੈਂਕ ਲਗਭਗ ਦੁਗਣਾ ਹੋ ਗਿਆ ਹੈ।ਉਹਨਾਂ ਆਸ ਪ੍ਰਗਟ ਕੀਤੀ ਕਿ ਤੀਜੇ ਕਾਰਜਕਾਲ ਵਿੱਚ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪੰਜਾਬ ਅਤੇ ਭਾਰਤ ਦੇ ਲੋਕਾਂ ਲਈ ਇਤਿਹਾਸਿਕ ਫੈਸਲੇ ਲੈਣਗੇ ਅਤੇ ਦੇਸ਼ਵਾਸੀਆਂ ਦੀ ਖੁਸ਼ਹਾਲੀ ਲਈ ਕੰਮ ਕਰਦੇ ਰਹਿਣਗੇ।
ਇਸ ਮੌਕੇ ਵਿਕਾਸ ਮਹਾਜਨ, ਅਨਿਲ ਮਹਾਜਨ, ਜਸਬੀਰ ਸਿੰਘ, ਮਦਨ ਗੋਪਾਲ ,ਰਿੰਕੂ , ਅੰਸ਼ ,ਸੰਦੀਪ ਸੀ ਏ ,ਈਸ਼ ਮਹਾਜਨ ,ਗਗਨ ਅਜੈ ਚਾਹਟਾ, ਵਿਪਨ ਚੰਦਨ ਭੱਟੀ ,ਬਲਵਿੰਦਰ ਆਦਿ ਵੀ ਹਾਜਰ ਸਨ।