ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਰੋਹਿਤ ਗੁਪਤਾ
ਗੁਰਦਾਸਪੁਰ 10 ਜੂਨ 2024 - ਚੋਰਾਂ ਨੇ ਬੀਜ ਮਾਰਕੀਟ ਗੁਰਦਾਸਪੁਰ ਸਥਿਤ ਇਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ। ਜਿਸ ਕਾਰਨ ਦੁਕਾਨਦਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਸ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਦਰਵਾਜ਼ੇ ਦੇ ਤਿੰਨ ਤਾਲੇ 'ਚੋਂ ਦੋ ਟੁੱਟੇ ਹੋਏ ਸਨ।
ਜਦੋਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਉਸ ਦੀ ਦੁਕਾਨ ਵਿੱਚੋਂ ਮਠਿਆਈ ਬਣਾਉਣ ਦੀ ਮਸ਼ੀਨ, ਘਿਓ ਦੇ ਚਾਰ ਟੀਨ ਅਤੇ ਆਟੇ ਦੀਆਂ ਬੋਰੀਆਂ ਚੋਰੀ ਕਰ ਲਈਆਂ ਸਨ। ਜਦੋਂਕਿ ਦੁਕਾਨ ਅੰਦਰ ਪਏ ਵੱਡੇ-ਵੱਡੇ ਭਾਂਡੇ, ਪਰਾਤ, ਪਤੀਲੇ ਆਦਿ ਜਾਂ ਤਾਂ ਭਾਰੀ ਹੋਣ ਕਾਰਨ ਉਹਨਾਂ ਕੋਲੋਂ ਚੁੱਕੇ ਨਹੀਂ ਗਈ ਜਾਂ ਫਿਰ ਉਹ ਜਾਣ ਬੁਝ ਕੇ ਛੱਡ ਗਏ ਜੋ ਦੁਕਾਨ ਦੇ ਬਾਹਰ ਹੀ ਪਏ ਰਹੇ | ਉਸ ਨੇ ਦੱਸਿਆ ਕਿ ਇਸ ਚੋਰੀ ਕਾਰਨ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਚੋਰੀ ਸਬੰਧੀ ਥਾਣਾ ਸਿਟੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।