ਪੀਰ ਬਾਬਾ ਲੱਬੂ ਸ਼ਾਹ ਜੀ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 11 ਜੂਨ 2024- ਹਰ ਸਾਲ ਦੀ ਤਰ੍ਹਾਂ ਗੁਰਦਾਸਪੁਰ ਸ਼ਹਿਰ ਦੇ ਪਿੰਡ ਹਰਦੋ ਬਥਵਾਲੇ ਵਿਖੇ ਬਾਬਾ ਲਬੂ ਸ਼ਾਹ ਜੀ ਦਾ ਸਾਲਾਨਾ ਮੇਲਾ ਬੜੀ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਇਸ ਮੇਲੇ ਦੀ ਖਾਸੀਅਤ ਇਹ ਰਹੀ ਕਿ ਸੰਗਤਾਂ ਬਹੁਤ ਹੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਦੂਰੋਂ ਦੂਰੋਂ ਪੁੱਜੀਆਂ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਬਹੁਤ ਹੀ ਸੁਚੱਜਾ ਪ੍ਰਬੰਧ ਵੇਖਣ ਨੂੰ ਮਿਲਿਆ। ਸੰਗਤਾਂ ਦੇ ਲਈ ਪੰਡਾਲ ਦਾ ਪ੍ਰਬੰਧ ਵੇਖਣ ਨੂੰ ਮਿਲਿਆ ਅਤੇ ਇਸ ਦੇ ਨਾਲ ਨਾਲ ਠੰਢੇ ਮਿੱਠੇ ਪਾਣੀ ਦਾ ਜਲ ਅਤੇ ਲੰਗਰ ਦਾ ਪ੍ਰਬੰਧ ਵੀ ਸੀ। ਇਸ ਮੋਕੇ ਤੇ ਕੰਵਾਲ ਕਵਾਲੀਆਂ ਕਰਣ ਲਈ ਵੀ ਪੁੱਜੇ। ਉਨ੍ਹਾਂ ਨੇ ਆਪਣੀਆਂ ਕਵਾਲੀਆਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਹ ਪ੍ਰੋਗਰਾਮ ਦੁਪਹਿਰ ਦੇ 3 ਵਜੇ ਤੱਕ ਚਲਿਆ। ਇਸ ਦੌਰਾਨ ਬਾਬਾ ਜੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਇਸ ਮੋਕੇ ਤੇ ਮੁੱਖ ਸੇਵਾਦਾਰ ਸੁਰਿੰਦਰ ਪਾਲ, ਗੁਰਪ੍ਰੀਤ ਜਲੰਧਰੀ , ਦਵਿੰਦਰ ਸਿੰਘ, ਨਵਜੋਤ ਜਲੰਧਰੀ , ਬਾਬਾ ਮੇਹਰ ਸ਼ਾਹ, ਵਿਨੋਦ ਸ਼ਾਹ, ਲਖਵਿੰਦਰ, ਪ੍ਰੇਮ ਚੰਦ,ਮਨੀ,ਹਨੀ, ਸੰਨੀ,ਸੰਜੂ,ਅਮਰੀਕ, ਬਾਵਾ ਰਾਮ, ਯੁੱਧਵੀਰ ਸਿੰਘ ਅਤੇ ਪ੍ਰੇਮ ਡਲਹੋਤਰਾ ਆਦਿ ਮੌਜੂਦ ਸਨ।