ਸੇਵਾ ਭਾਰਤੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਛਬੀਲ ਲਗਾਈ ਗਈ
ਰੋਹਿਤ ਗੁਪਤਾ
ਗੁਰਦਾਸਪੁਰ,11 ਜੂਨ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਜੀ.ਟੀ.ਰੋਡ ਤੇ ਸਥਿਤ ਬੁੱਤਾਂ ਵਾਲੀ ਗਲੀ ਦੇ ਬਾਹਰ ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰੀ ਮੈਂਬਰ ਸ: ਦਲਬੀਰ ਸਿੰਘ ਦੀ ਅਗਵਾਈ ਹੇਠ ਲਗਾਈ ਗਈ। ਇਸ ਦੀ ਸ਼ੁਰੂਆਤ ਉੱਘੇ ਸਮਾਜ ਸੇਵੀ, ਡੀਏਵੀ ਮੈਨੇਜਮੈਂਟ ਕਮੇਟੀ ਦੇ ਆਲ ਇੰਡੀਆ ਸਕੱਤਰ ਅਤੇ ਭਾਜਪਾ ਆਗੂ ਬਾਲ ਕ੍ਰਿਸ਼ਨ ਮਿੱਤਲ ਅਤੇ ਪੰਜਾਬ ਸੇਵਾ ਭਾਰਤੀ ਦੇ ਉਪ ਪ੍ਰਧਾਨ ਨੀਲ ਕਮਲ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਕੇ ਕੀਤੀ ਗਈ। ਅੱਤ ਦੀ ਗਰਮੀ ਦੇ ਮੌਸਮ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੇ ਠੰਢੇ ਮਿੱਠੇ ਜਲ ਨਾਲ ਰਾਹਤ ਮਹਿਸੂਸ ਕੀਤੀ।
ਇਸ ਮੌਕੇ 'ਤੇ ਸੇਵਾ ਭਾਰਤੀ ਦੇ ਹੀਰਾਲਾਲ ਮਹਾਜਨ, ਅਸ਼ੋਕ ਮਹਾਜਨ, ਅਰੁਣ ਸ਼ਰਮਾ, ਸਤੀਸ਼ , ਸੁਭਾਸ਼ ਮਹਾਜਨ, ਰਜਨੀਸ਼ ਵਸ਼ਿਸ਼ਟ, ਅਸ਼ੋਕ ਸ਼ਰਮਾ, ਨਵਨੀਤ ਸ਼ਰਮਾ, ਡਾ: ਰਾਜੀਵ ਅਰੋੜਾ, ਅਸ਼ੋਕ ਸ਼ਰਮਾ, ਰਾਕੇਸ਼ ਗੁਪਤਾ, ਕੰਵਲਜੀਤ ਸ਼ਰਮਾ, ਰਾਜੀਵ ਸ਼ਰਮਾ, ਸਤੀਸ਼ ਇੰਦੋਰੀਆ, ਅਸ਼ੋਕ ਗੁਲੇਰੀ, ਸੁਰਿੰਦਰ ਕੁਮਾਰ, ਦੀਪਕ ਮਹਾਜਨ, ਗੁਰਦਿਆਲ ਸਿੰਘ ਨਗਰ ਕੌਂਸਲ ਮੈਂਬਰ, ਨਰਿੰਦਰ ਡੋਗਰਾ ਭਾਜਪਾ ਆਗੂ ਆਦਿ ਵੀ ਹਾਜ਼ਰ ਸਨ।