ਗੁਰਦੁਵਰਾ ਸਾਹਿਬ ਪਾਤਸ਼ਾਹੀ ਨੌਵੀਂ ਮੁਕਾਰੋਂਪੁਰ ਵਿਖੇ ਪਿਛਲੇ ਇੱਕ ਸਾਲ ਦੌਰਾਨ ਨਗਰ ਨਿਵਾਸੀ ਅਤੇ ਸੰਗਤ ਦੇ ਸਹਿਯੋਗ ਨਾਲ਼ ਗੁਰੂ ਘਰ ਵਿਖੇ ਕਰਵਾਈ ਗਈ ਸੇਵਾ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 14 ਜੂਨ 2024:- ਗੁਰੂ ਘਰ ਵਿਖੇ ਪਿਛਲੇ ਇੱਕ ਸਾਲ ਤੋਂ ਸੇਵਾ ਚੱਲ ਰਹੀ ਹੈ। ਜਿਸ ਵਿਚ ਸਾਰੇ ਨਗਰ ਨਿਵਾਸੀ ਅਤੇ ਸੰਗਤ ਅਤੇ ਰਿਸੀਵਰ ਜੈ ਸਿੰਘ ਦੁਆਰਾ ਕਰਵਾਈ ਗਈ ਸੇਵਾ ਦਾ ਵੇਰਵਾ ਦਿੱਤਾ ਗਿਆ। ਜਿੱਥੇ ਜੈ ਸਿੰਘ ਨੇ ਦੱਸਿਆ ਕਿ ਗੁਰੂ ਘਰ ਨੂੰ ਸਾਰਾ ਰੰਗ ਰੋਗਨ ਕਰਵਾਇਆ ਗਿਆ ਹੈ। ਤਿੰਨ ਗੁਰੂ ਘਰਾਂ ਵਿਖੇ CCTV ਕੈਮਰੇ ਲਗਵਾਏ ਗਏ ਹਨ। ਗੁਰੂ ਘਰ ਨੂੰ ਆਉਂਦੀ ਸੜਕ ਤੇ ਦੋ ਗੇਟ ਲਗਵਾਏ ਗਏ ਹਨ। ਗੁਰੂਦਵਾਰਾ ਮੁਕਾਰੋਂਪੁਰ ਸਾਹਿਬ ਦੀ ਚਾਰਦੀਵਾਰੀ ਨੂੰ ਦੋ ਲੋਹੇ ਦੇ ਗੇਟ ਲਗਵਾਏ ਗਏ ਹਨ ਅਤੇ ਲੰਗਰ ਦੇ ਪ੍ਰਸ਼ਾਦੇ ਰੱਖਣ ਲਈ ਸਟੀਲ ਦੀ ਜਾਲੀਦਾਰ ਅਲਮਾਰੀ ਵੀ ਤਿਆਰ ਕਰਵਾਈ ਗਈ। ਲੱਗੇ ਹੋਏ ਚਾਰ ਏਅਰ ਕਡੀਸ਼ਨਰਾਂ ਦੀ ਰਿਪੇਅਰ ਕਰਵਾਈ ਗਈ ਅਤੇ ਛੇ ਏਅਰ ਕੰਡਿਸ਼ਨਰ ਨਵੇਂ ਲਗਾਏ ਗਏ ਹਨ। ਬਿਜਲੀ ਦਾ ਮੀਟਰ 1ਫੇਸ ਤੋਂ 3 ਫੇਸ ਦਾ ਲਗਾਇਆ ਗਿਆ ਹੈ।
ਪੂਰਨਮਾਸ਼ੀ ਤੇ ਲੱਗਣ ਵਾਲੀਆ ਦੁਕਾਨਾਂ ਦੀ ਜਗ੍ਹਾ ਫਿਕਸ ਕੀਤੀ ਗਈ ਹੈ ਅਤੇ ਕੋਈ ਪਰਚੀ ਜਾ ਕਿਰਾਇਆ ਨਹੀਂ ਲਿਆ ਜਾਂਦਾ ਹੈ। ਜੋੜਾ ਘਰ ਨੂੰ ਰੰਗ ਕਰਵਾ ਕੇ ਚਾਲੂ ਕਰਵਾਇਆ ਗਿਆ।ਹੁਕਮਨਾਮਾ ਸਾਹਿਬ ਲਈ ਨਵੀਂ LED ਲਗਵਾਈ ਗਈ ਹੈ।ਸਰੋਵਰ ਦੇ ਆਲੇ ਦੁਆਲੇ ਤੇ ਗੁਰੂ ਘਰ ਦੇ ਦੁਆਲੇ LED ਲਾਈਟਾਂ ਲਗਵਾਈਆਂ ਗਈਆਂ ਹਨ। ਹਰੇਕ ਪੂਰਨਮਾਸ਼ੀ ਨੂੰ ਦੋ ਫ੍ਰੀ ਮੈਡੀਕਲ ਕੈਂਪ ਲੱਗਦੇ ਹਨ ਜਿਨ੍ਹਾਂ ਵਿੱਚ ਸੰਗਤਾਂ ਦਾ ਫ੍ਰੀ ਮੈਡੀਕਲ ਚੈਕਅਪ ਹੁੰਦਾ ਹੈ। ਗ਼ਰੀਬ ਅਤੇ ਲੋੜ੍ਹਵੰਦ ਪਰਿਵਾਰ ਤੋਂ ਕੋਈ ਭੇਟਾ ਨਹੀਂ ਲਈ ਜਾਂਦੀ ਅਤੇ ਰਸਦ ਵੀ ਗੁਰੂ ਘਰ ਵੱਲੋਂ ਦਿੱਤੀ ਜਾਂਦੀ ਹੈ।
ਗੁਰੂ ਘਰ ਦੀ ਮਲਕੀਅਤੀ ਜਮੀਨ ਦਾ ਠੇਕਾ 61000 ਤੋਂ ਵੱਧ ਕੇ 1 ਲੱਖ25 ਹਜ਼ਾਰ 500 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਪਲਾਟ ਦੀ ਜ਼ਮੀਨ ਦਾ ਠੇਕਾ 5 ਲੱਖ 43 ਹਜ਼ਾਰ ਤੋਂ ਵੱਧ ਕੇ 7 ਲੱਖ 90 ਹਜ਼ਾਰ ਹੋਇਆ ਹੈ। ਗੁਰੂ ਘਰ ਦਾ ਚਾਰਜ ਸੰਭਾਲਣ ਮੌਕੇ ਪਿਛਲੇ ਚੌਦਾਂ ਸਾਲਾਂ ਦੀ ਬੱਚਤ 59,095 ਰੁਪਏ ਕੈਸ਼ ਮਿਲਿਆ ਸੀ ਪਰ ਜਦੋਂ ਕਿ ਹੁਣ ਸਿਰਫ ਇੱਕ ਸਾਲ ਦੀ ਹੀ ਬੱਚਤ 12,00,000/- (12 ਲੱਖ ) ਰੁਪਏ ਦੇ ਕਰੀਬ ਹੋਈ ਹੈ। ਇਹ ਸਭ ਸੇਵਾ ਦੇ ਨਾਲ ਨਾਲ ਹੀ ਇੱਕ ਹੋਰ ਸੇਵਾ ਇਸ ਗੁਰੂ ਘਰ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਸੰਗਤ ਵਿੱਚ ਇਥੋਂ ਦੇ ਗੁਰੂ ਘਰ ਦੇ ਇਤਿਹਾਸ ਨੂੰ ਫਰੇਮ ਕਰਵਾ ਕੇ ਫਰੀ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ
ਇਹ ਸਾਰੀ ਸੇਵਾ ਨਗਰ ਨਿਵਾਸੀਆ ਅਤੇ ਸੰਗਤ ਦੇ ਸਹਿਯੋਗ ਨਾਲ਼ ਚਲ ਰਹੀ ਹੈ।