ਸਕੂਲ ਦੇ ਬੱਚਿਆਂ ਨਾਲ ਸੈਮੀਨਾਰ ਲਗਾ ਕੇ ਪੁਲਿਸਿੰਗ ਬਾਰੇ ਕੀਤਾ ਗਿਆ ਜਾਗਰੂਕ
ਰੋਹਿਤ ਗੁਪਤਾ
ਗੁਰਦਾਸਪੁਰ 1 ਅਗਸਤ 2024 - ਦਾਯਮਾ ਹਰੀਸ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਧੀਨ ਸਕੂਲਾ ਦੇ ਬੱਚਿਆਂ ਨਾਲ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ). ਗੁਰਦਾਸਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਰਸੋਲਾ ਅਤੇ ਲਿਟਲ ਫਲਾਵਰ ਕੋਨਵਿਟ ਸਕੂਲ, ਗੁਰਦਾਸਪੁਰ ਦੇ ਬੱਚੇ ਸ਼ਾਮਿਲ ਹੋਏ। ਸੈਮੀਨਾਰ ਵਿੱਚ ਬੱਚਿਆਂ ਨੂੰ ਪੁਲਿਸਿੰਗ ਅਤੇ ਜਿਲ੍ਹਾ ਹੈੱਡਕੁਆਟਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ। ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਅਤੇ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਗੁਰਦਾਸਪੁਰ ਵੱਲੋਂ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਜਾਗਰੂਕ ਕੀਤਾ ਗਿਆ।
ਨਾ-ਬਾਲਗ ਬੱਚਿਆ ਨੂੰ ਡਰਾਈਵਿੰਗ ਨਾ ਕਰਨ ਦੀ ਹਦਾਇਤ ਕੀਤੀ ਗਈ ਅਤੇ ਨਾ-ਬਾਲਗ ਬੱਚਿਆ ਵੱਲੋਂ ਡਰਾਈਵਿੰਗ ਕਰਨ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੀ ਜਾਗਰੂਕ ਕੀਤਾ ਜਾਵੇ। ਜੇ ਬੱਚਿਆਂ ਵੱਲੋਂ ਪੁਲਿਸ ਵੱਲੋਂ ਕੀਤੇ ਗਏ ਸੈਮੀਨਾਰ ਦੀ ਸਲਾਘਾ ਕੀਤੀ ਗਈ ਅਤੇ ਇਸ ਸਬੰਧੀ ਬੱਚਿਆਂ ਵੱਲੋਂ ਵੀ ਆਪਣੇ ਵੱਖ-ਵੱਖ ਸੁਝਾਅ ਦਿੱਤੇ ਗਏ। ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਵੱਲੋਂ ਸੈਮੀਨਾਰ ਦੌਰਾਨ "Say no to Drug, Say yes to Punjab" ਦਾ ਨਾਅਰਾ ਦਿੱਤਾ ਗਿਆ।