ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਵਰਕਰਾਂ ਦੇ ਖਾਣਾ ਬਣਾਉਣ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ
ਰੋਹਿਤ ਗੁਪਤਾ
ਬਟਾਲਾ 14 ਅਗਸਤ 2024 - ਬਲਾਕ ਸਿੱਖਿਆ ਦਫ਼ਤਰ ਬਟਾਲਾ 1 ਵਿਖੇ ਬੀ.ਪੀ.ਈ.ਓ. ਬਟਾਲਾ 1 ਸ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਬਟਾਲਾ 1 ਦੇ ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਵਰਕਰਾਂ ਦੇ ਖਾਣਾ ਬਣਾਉਣ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕੁੱਲ 7 ਕਲੱਸਟਰਾਂ ਦੀਆਂ ਮਿਡ-ਡੇ-ਮੀਲ ਕੁੱਕਾਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ਼੍ਰੀਮਤੀ ਪਰਮਜੀਤ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ਼੍ਰੀ ਪ੍ਰਕਾਸ਼ ਜੋਸ਼ੀ ਦੇ ਨਿਰਦੇਸ਼ਾਂ ਤੇ ਬਲਾਕ ਪੱਧਰੀ ਮਿਡ-ਡੇ-ਮੀਲ ਮੁਕਾਬਲੇ ਕਰਵਾਏ ਗਏ ਹਨ।
ਇਸ ਦੌਰਾਨ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਕਾਦੀਆਂ 2 ਪੋਹਲਾ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਕਲੱਸਟਰ ਬਾਸਰਪੁਰਾ,ਬ੍ਰਾਂਚ ਨੰ: 3 , ਬ੍ਰਾਂਚ ਨੰ: 6 , ਦਿਆਲਗੜ੍ਹ , ਸੱਲੋ ਚਾਹਲ ਤੇ ਸਰੂਪਵਾਲੀ ਕਲਾਂ ਦੇ ਮਿਡ-ਡੇ-ਮੀਲ ਵਰਕਰਾਂ ਨੇ ਭਾਗ ਲਿਆ। ਇਸ ਦੌਰਾਨ ਕਲੱਟਰ ਬਾਸਰਪੁਰ ਦੀ ਮਿਡ-ਡੇ-ਮੀਲ ਵਰਕਰ ਰਜਵੰਤ ਕੌਰ, ਕਲੱਸਟਰ ਸਰੂਪਵਾਲੀ ਕਲਾਂ ਦੀ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ , ਕਲੱਸਟਰ ਦਿਆਲਗੜ੍ਹ ਦੀ ਮਿਡ-ਡੇ-ਮੀਲ ਵਰਕਰ ਦਾਤੋ ਵੱਲੋਂ ਕ੍ਰਮਵਾਰ ਪਹਿਲਾਂ , ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਕਲੱਸਟਰ ਪੱਧਰ ਤੇ ਮਿਡ-ਡੇ-ਮੀਲ ਵਰਕਰਾਂ ਦੇ ਮੁਕਾਬਲੇ ਹੋ ਚੁੱਕੇ ਹਨ ਤੇ ਪਹਿਲੇ ਨੰਬਰ ਤੇ ਜੇਤੂ ਰਹੀਆਂ ਕੁੱਕਾਂ ਵੱਲੋਂ ਇਨ੍ਹਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਮਿਡ-ਡੇ-ਮੀਲ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਜੇਤੂ ਰਹੀਆਂ ਮਿਡ-ਡੇ-ਮੀਲ ਵਰਕਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜੱਜ ਦੀ ਭੂਮਿਕਾਂ ਸ਼੍ਰੀਮਤੀ ਨਵਜੋਤ ਕੌਰ , ਸ਼੍ਰੀਮਤੀ ਰਾਜਵਿੰਦਰ ਕੌਰ ਤੇ ਸ. ਨਿਰਮਲ ਸਿੰਘ ਨੇ ਨਿਭਾਈ।
ਇਸ ਮੌਕੇ ਸੈਂਟਰ ਮੁੱਖ ਅਧਿਆਪਕ ਹਰਪਿੰਦਰਪਾਲ ਕੌਰ , ਸਿਮਰਨਜੀਤ ਸਿੰਘ, ਵਿਨੋਦ ਸ਼ਰਮਾਂ, ਗੁਰਪ੍ਰਤਾਪ ਸਿੰਘ, ਮੈਡਮ ਅਮਨਦੀਪ ਕੌਰ, ਜਸਵਿੰਦਰ ਸਿੰਘ , ਬਲਾਕ ਸਪੋਰਟਸ ਅਫ਼ਸਰ ਨਵਜੋਤ ਕੌਰ , ਰਾਜਵਿੰਦਰ ਕੌਰ, ਹੈੱਡ ਟੀਚਰ ਰਵਿੰਦਰ ਸਿੰਘ ਜੈਤੋਸਰਜਾ, ਜਸਪਾਲ ਸਿੰਘ ਕਾਹਲੋਂ ਸਮੇਂਤ ਮਿਡ-ਡੇ-ਮੀਲ ਵਰਕਰ ਹਾਜ਼ਰ ਸਨ।