ਪ੍ਰੈਸ ਕਲੱਬ ਰਜਿ: ਜਗਰਾਉਂ, ਲਾਈਨ ਕਲੱਬ ਮਿਡ ਟਾਊਨ ਦੇ ਸਹਿਯੋਗ ਨਾਲ ਲਗਾਵੇਗੀ ਦੂਸਰਾ ਲਰਨਿੰਗ ਡਰਾਈਵਿੰਗ ਲਾਈਸੰਸ ਕੈਂਪ: ਪ੍ਰਧਾਨ ਦੀਪਕ
ਜਗਰਾਉਂ, 14 ਅਗਸਤ 2024 - ਪੱਤਰਕਾਰ ਭਾਈਚਾਰੇ ਦੀ ਸੰਸਥਾ ਪ੍ਰੈਸ ਕਲੱਬ ਰਜਿਸਟਰਡ ਜਗਰਾਓ, ਲਾਈਨ ਕਲੱਬ ਮਿਡ ਟਾਊਨ ਦੇ ਸਹਿਯੋਗ ਨਾਲ 17 ਅਗਸਤ ਦਿਨ ਸ਼ਨੀਵਾਰ ਨੂੰ ਲਾਈਨ ਭਵਨ ਕੱਚਾ ਕਿਲਾ ਜਗਰਾਓ ਵਿਖੇ ਲਰਨਿੰਗ ਡਰਾਈਵਿੰਗ ਲਾਈਸੰਸ ਕੈਂਪ ਦਾ ਆਯੋਜਨ ਕਰੇਗੀ। ਇਸ ਕੈਂਪ ਵਿੱਚ ਉਹਨਾਂ ਵਿਅਕਤੀਆਂ ਦੇ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਏ ਜਾਣਗੇ ਜਿਨਾਂ ਨੂੰ ਪ੍ਰੈਸ ਕਲੱਬ ਵੱਲੋਂ ਟੋਕਨ ਦਿੱਤੇ ਜਾ ਚੁੱਕੇ ਹਨ।
ਇਸ ਕੈਂਪ ਵਿੱਚ 16 ਤੋਂ 18 ਸਾਲ ਦੇ ਬੱਚਿਆਂ ਨੂੰ ਲਾਈਸੈਂਸ ਬਣਵਾਉਣ ਦੇ ਲਈ ਆਪਣਾ ਇੱਕ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋ, ਬਲੱਡ ਗਰੁੱਪ ਦੀ ਰਿਪੋਰਟ, ਸਮਾਰਟ ਫੋਨ ਅਤੇ ਮਾ ਬਾਪ ਵਿੱਚੋਂ ਇੱਕ ਵਿਅਕਤੀ ਦਾ ਨਾਲ ਆਉਣਾ ਜਰੂਰੀ ਹੋਵੇਗਾ। 18 ਸਾਲ ਤੋਂ ਜਿਆਦਾ ਉਮਰ ਵਾਲੇ ਵਿਅਕਤੀਆਂ ਲਈ ਆਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋ, ਬਲੱਡ ਗਰੁੱਪ ਦੀ ਰਿਪੋਰਟ ਅਤੇ ਸਮਾਰਟ ਫੋਨ ਨਾਲ ਲੈ ਕੇ ਆਉਣਾ ਜਰੂਰੀ ਹੋਵੇਗਾ ਅਤੇ 40 ਸਾਲ ਤੋਂ ਜਿਆਦਾ ਉਮਰ ਵਾਲੇ ਵਿਅਕਤੀਆਂ ਦੇ ਲਈ ਫਿਟਨੈਸ ਮੈਡੀਕਲ ਰਿਪੋਰਟ ਜਰੂਰੀ ਹੈ ਜੋ ਕਿ ਨਾਲ ਲੈ ਕੇ ਆਉਣੀ ਹੈ।
16 ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਲਾਇਸੰਸ ਦੀ ਸਰਕਾਰੀ ਫੀਸ 370 ਰੁਪਏ ਅਤੇ 18 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਦੇ ਲਾਈਸੰਸ ਦੀ ਫੀਸ 520 ਰੁਪਏ ਹੋਵੇਗੀ ਇਹ ਸਰਕਾਰੀ ਫੀਸ ਪੇ.ਟੀ.ਐਮ, ਗੂਗਲ ਪੇ, ਫੋਨ ਪੇ ਦੁਆਰਾ ਆਨਲਾਈਨ ਹੀ ਲਈ ਜਾਵੇਗੀ। (ਨਗਦ ਭੁਗਤਾਨ ਨਹੀਂ ਲਿਆ ਜਾਵੇਗ) ਲਾਈਸੈਂਸ ਬਣਵਾਉਣ ਵਾਲੇ ਹਰ ਇੱਕ ਵਿਅਕਤੀ ਦਾ ਆਧਾਰ ਕਾਰਡ ਅਪਡੇਟ ਅਤੇ ਫੋਨ ਨਾਲ ਅਟੈਚ ਹੋਣਾ ਜਰੂਰੀ ਹੈ ਨਹੀਂ ਤਾਂ ਲਾਈਸੈਂਸ ਨਹੀਂ ਬਣਾਇਆ ਜਾ ਸਕੇਗਾ। ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕੀ ਜਿੰਨਾ ਵਿਅਕਤੀਆਂ ਨੂੰ ਪਿਛਲੇ ਕੈਂਪ ਵਿੱਚ ਪ੍ਰੈਸ ਕਲੱਬ ਵੱਲੋਂ ਟੋਕਨ ਦਿੱਤੇ ਗਏ ਹਨ ਉਹ ਵਿਅਕਤੀ ਕੈਂਪ ਵਿੱਚ ਪਹੁੰਚ ਕੇ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣਾ ਲਰਨਿੰਗ ਡਰਾਈਵਿੰਗ ਲਾਈਸੰਸ ਬਣਵਾਓ ਤਾਂ ਜੋ ਟਰੈਫਿਕ ਨਿਯਮਾਂ ਦੀ ਪਾਲਣਾ ਹੋ ਸਕੇ। ਡਰਾਈਵਿੰਗ ਲਾਈਸੈਂਸ ਬਣਵਾ ਕੇ ਚਲਾਨ ਅਤੇ ਭਾਰੀ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ।