ਦਾਣਾ ਮੰਡੀ ਵਿਖੇ ਕੀਤਾ ਚਾਰਦੀਵਾਰੀ ਅਤੇ ਨਵੇਂ ਬਣਾਏ ਪਾਰਕਿੰਗ ਏਰੀਏ ਦਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਅਗਸਤ ,2024 - ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਮੋਹਾਲੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਦਾਣਾ ਮੰਡੀ ਬੰਗਾ ਅਤੇ ਨਵਾਂਸਹਿਰ ਵਿਖੇ ਪੌਦਾ ਲਗਾਇਆ ਗਿਆ ਅਤੇ ਨਵੀਂ ਅਨਾਜ ਮੰਡੀ ਬੰਗਾ ਵਿਖੇ ਵੱਖ-ਵੱਖ ਨਿਰਮਾਣ ਕਾਰਜਾਂ ਅਧੀਨ ਅੰਦਰੂਨੀ ਸੜਕ, ਚਾਰਦੀਵਾਰੀ ਅਤੇ ਨਵੇਂ ਬਣਾਏ ਗਏ ਪਾਰਕਿੰਗ ਏਰੀਏ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਵਣ ਅਧੀਨ ਰਕਬਾ ਘੱਟਣ ਕਾਰਨ ਗਲੋਬਲ ਵਾਰਮਿੰਗ ਵੱਧ ਰਹੀ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ। ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ ਹੈ, ਹਰੇਕ ਵਿਅਕਤੀ ਨੂੰ ਘੱਟ ਤੋਂ ਘੱਟ 5 ਪੌਦੇ ਜਰੂਰ ਲਗਾਉਣੇ ਚਾਹੀਦੇ ਹਨ।
ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਸਰਕਾਰ ਦੀ ਇਸ ਮੁਹਿੰਮ ਤਹਿਤ ਮੌਕੇ ਤੇ ਹਾਜਰ ਹੋਏ ਅਧਿਕਾਰੀ, ਆੜਤੀ ਸਹਿਬਾਨ ਅਤੇ ਨਗਰ ਨਿਵਾਸੀਆਂ ਨੂੰ ਪੰਜਾਬ ਦੇ ਰਵਾਇਤੀ ਛਾਂਦਾਰ ਅਤੇ ਫਲਦਾਰ ਪੋਦੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਪੀੜੀ ਨੂੰ ਇੱਕ ਸਾਫ ਸੁਥਰਾ ਅਤੇ ਹਰਿਆ ਭਰਿਆ ਪੰਜਾਬ ਦਿੱਤਾ ਜਾ ਸਕੇ।
ਇਸ ਮੌਕੇ ਤੇ ਸ੍ਰੀ ਸਤਨਾਮ ਸਿੰਘ ਚੇਚੀ ਜਲਾਲਪੁਰ, ਚੇਅਰਮੈਨ ਜਿਲਾ ਯੋਜਨਾ ਬੋਰਡ, ਸ੍ਰੀ ਕੁਲਜੀਤ ਸਰਹਾਲ, ਵਾਇਸ ਪ੍ਰਧਾਨ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ, ਸ੍ਰੀ ਲਲਿਤ ਮੋਹਨ ਪਾਠਕ, ਵਾਇਸ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਸ੍ਰੀ ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਅਰ ਪੰਜਾਬ ਮੰਡੀ ਬੋਰਡ, ਮੋਹਾਲੀ, ਸ੍ਰੀ ਗਗਨ ਅਗਨੀਹੋਤਰੀ ਚੇਅਰਮੈਨ ਮਾਰਕਿਟ ਕਮੇਟੀ ਨਵਾਂਸਹਿਰ, ਸ੍ਰੀ ਰੁਪਿੰਦਰ ਮਨਿਹਾਸ, ਜਿਲਾ ਮੰਡੀ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਗੋਰਵ ਭੱਟੀ, ਕਾਰਜਕਾਰੀ ਇੰਜੀਨੀਅਰ (ਸਿਵਲ), ਪੰਜਾਬ ਮੰਡੀ ਬੋਰਡ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਵਰਿੰਦਰ ਕੁਮਾਰ ਸਕੱਤਰ, ਮਾਰਕਿਟ ਕਮੇਟੀ, ਬੰਗਾ, ਇੰਦਰਜੀਤ ਸਿੰਘ, ਸਕੱਤਰ ਮਾਰਕਿਟ ਕਮੇਟੀ, ਨਵਾਂਸਹਿਰ, ਸ੍ਰੀ ਸੰਦੀਪ ਉਪ ਮੰਡਲ ਅਫਸਰ, ਬੰਗਾ, ਸ੍ਰੀ ਰਾਕੇਸ ਕੁਮਾਰ, ਉਪ ਮੰਡਲ ਅਫਸਰ ਨਵਾਂਸਹਿਰ,ਸ੍ਰੀ ਗੁਰਚਰਨ ਸਿੰਘ, ਪ੍ਰਧਾਨ ਆੜਤੀਆ ਐਸੋਸੀਆ ਬੰਗਾ, ਸ੍ਰੀ ਮਨਜਿੰਦਰ ਸਿੰਘ ਵਾਲੀਆ, ਪ੍ਰਧਾਨ ਆੜਤੀਆ ਅਸੋਸੀਏਸਨ ਨਵਾਂਸਹਿਰ, ਸ੍ਰੀ ਬਲਵੀਰ ਸਿੰਘ ਕਰਨਾਣਾ, ਸ੍ਰੀ ਵੀਨਿਤ ਰਾਣਾ, ਸ੍ਰੀ ਭੁਪਿੰਦਰ ਉੜਾਪੜ, ਸ੍ਰੀ ਕੁਲਦੀਪ ਉੜਾਪੜ, ਸ੍ਰੀ ਲੱਡੂ ਮਹਾਲੋਂ, ਸ੍ਰੀ ਬਲਵਿੰਦਰ ਕੁਮਾਰ, ਸ੍ਰੀ ਮਹਿੰਦਰ ਸਿੰਘ, ਡਾ. ਕਮਲਜੀਤ ਲਾਲ, ਸ੍ਰੀ ਚਮਨ ਸਿੰਘ ਭਾਨਮਾਜਰਾ, ਸ੍ਰੀ ਹਰਮੇਸ਼ ਬੀਕਾ ਅਤੇ ਮੰਡੀ ਵਿੱਚ ਕੰਮ ਕਰਦੇ ਆੜਤੀਆ ਸਹਿਬਾਨ ਹਾਜਰ ਸਨ।