ਵਟਸਐਪ ਗਰੁੱਪ ਬਣ ਰਿਹਾ ਹੈ ਕਿਸਾਨਾਂ ਲਈ ਵਰਦਾਨ, ਸਲਾਨਾ ਮਿਲਣੀ ਦੌਰਾਨ ਕਿਸਾਨਾਂ ਨੇ ਸਾਂਝੇ ਕੀਤੇ ਤੁਜਰਬੇ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,14 ਅਗਸਤ 2024 - 'ਪ੍ਰੋਗਰੈਸਿਵ ਐਗਰੀਕਲਚਰ ਫਾਰਮਰ' ਵਟਸਐਪ ਗਰੁੱਪ ਵੱਲੋਂ ਇੱਕ ਸਲਾਨਾ ਕਿਸਾਨ ਮਿਲਣੀ ਕਰਵਾਈ ਗਈ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਖੇਤੀ ਨੂੰ ਸਹੀ ਢੰਗ, ਘੱਟ ਖਰਚ ਨਾਲ ਕਰਨ ਦੇ ਆਪੋ-ਆਪਣੇ ਸੁਝਾਅ ਤੇ ਢੰਗ ਤਰੀਕੇ ਦੱਸੇ।ਇਸ ਮੌਕੇ ਮਾਸਟਰ ਗੁਰਦੇਵ ਸਿੰਘ ਰਾਣੀਵਲਾਹ ਨੇ ਰਾਜਮਾਹ ਦੀ ਖੇਤੀ ਬਾਰੇ ਆਪਣੇ ਢੰਗ ਤਰੀਕੇ ਦੱਸੇ।ਇਸ ਤੋਂ ਬਾਅਦ ਮਾਸਟਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮੁਰਗੀਆਂ ਤੋਂ ਬਣੀ ਖਾਦ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਇਸ ਦੇ ਨਾਲ ਹੀ ਨਿਰਮਲ ਸ਼ਾਹ ਮਾੜੀ ਉਧੋਕੇ ਨੇ ਕਣਕ ਝੋਨੇ ਬਾਰੇ ਜਾਣਕਾਰੀ ਦਿੱਤੀ।ਇਸ ਉਪਰੰਤ ਚੇਅਰਮੈਨ ਬਲਜੀਤ ਸਿੰਘ ਵਰਨਾਲਾ ਨੇ ਕਿਹਾ ਕਿ ਜਦੋਂ ਦੇ ਅਸੀਂ ਇਸ ਵਟਸਐਪ ਗਰੁੱਪ ਨਾਲ ਜੁੜ੍ਹੇ ਹਾਂ,ਅਸੀਂ ਬੇਲੋੜੇ ਜ਼ਹਿਰ ਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ।ਇਸ ਮੌਕੇ ਸਨਤਾਂਜਬੀਰ ਸਿੰਘ ਬੱਲ ਨੇ ਡੇਅਰੀ ਅਤੇ ਅਜੈਪਾਲ ਸਿੰਘ ਗੁਰਦਾਪੁਰ ਨੇ ਆਲੂਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਭੁਪਿੰਦਰ ਸਿੰਘ ਰੋਡੇ ਜੋ ਲਸਣ ਦੀ ਖੇਤੀ ਕਰਦੇ ਹਨ ਉਨ੍ਹਾਂ ਲਸਣ ਦੀ ਲਵਾਈ ਤੋਂ ਲੈ ਕੇ ਵਡਾਈ ਤੱਕ ਦੱਸਿਆ।ਸੋਨੂੰ ਸੰਧੂ ਸਰੀਂਹ ਨੇ ਸਬਜ਼ੀਆਂ ਦੀ ਨਵੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ। ਗੁਰਜਿੰਦਰ ਸਿੰਘ ਜੌਹਲ ਜੋ ਕੇ ਮਟਰ ਦੀ ਸਫ਼ਲ ਕਾਸ਼ਤ ਕਰਦੇ ਹਨ ਤੇ ਗੁਰਜੀਤ ਸਿੰਘ ਨਬੀਪੁਰ ਨੇ ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ।ਇਸ ਕਿਸਾਨ ਮਿਲਣੀ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਗ ਮੁਕਤ ਖੇਤੀ ਕਰਨ ਬਾਰੇ ਕਿਹਾ ਗਿਆ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਅਤੇ ਜ਼ਹਿਰ ਰਹਿਤ ਖੇਤੀ ਨੂੰ ਉਤਸਾਹਿਤ ਕੀਤਾ ਗਿਆ।ਇਸ ਵਿੱਚ ਆਈ.ਪੀ.ਐਲ ਬਾਇਉਲੋਜੀਕਲ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਬਾਰੇ ਦੱਸਿਆ ਗਿਆ ਅਤੇ ਆਈ.ਪੀ.ਐਲ ਕੰਪਨੀ ਵੱਲੋਂ ਰਾਜਵੀਰ ਸਿੰਘ ਥਿੰਦ ਨੇ ਬਾਇਲੋਜੀਕਲ ਪ੍ਰੋਡਕਟਾਂ ਬਾਰੇ ਦੱਸਿਆ।
ਕਿਸਾਨ ਮਿਲਣੀ ਵਿਚ ਆਏ ਕਿਸਾਨਾਂ ਨੇ ਆਲੂ,ਮਟਰ,ਲੱਸਣ,ਗੰਨਾਂ,ਮੱਕੀ ਤੇ ਸਬਜ਼ੀ ਦੀ ਕਾਸ਼ਤ ਬਾਰੇ ਵਿਚਾਰ ਕੀਤਾ।ਇਸ ਮਿਲਣੀ ਵਿੱਚ ਵਿਗੜਦੇ ਮੌਸਮ ਅਤੇ ਉਸਦੇ ਖੇਤੀ ਤੇ ਪ੍ਰਭਾਵ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਝੋਨੇ,ਬਾਸਮਤੀ ਦੇ ਖੇਤ ਵਿੱਚ ਸਿਰਫ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਸ਼ੁਦਾ ਦਵਾਈਆਂ ਵਰਤਣ ਲਈ ਕਿਹਾ ਗਿਆ।
ਅਖੀਰ ਵਿੱਚ ਚਾਨਣ ਸਿੰਘ ਸਰ੍ਹਾਂ ਜੋ ਕੇ ਗੋਭੀ,ਸ਼ਲਗਮ ਤੇ ਗਾਜਰ ਦੀ ਖੇਤੀ ਕਰਦੇ ਹਨ ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ।ਅਖੀਰ ਵਿੱਚ ਲਖਵਿੰਦਰ ਸਿੰਘ ਰੱਤਾ ਗੁੱਦਾ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੁੱਖਵੀਰ ਸਿੰਘ ਸੰਧੂ, ਪਰਮਜੀਤ ਸਿੰਘ ਕੋਟ,ਸ਼ਾਹ ਵਲਟੋਹਾ,ਮਲੂਕ ਸਿੰਘ,ਸੁਖਚੈਨ ਸਿੰਘ,ਜਸਵਿੰਦਰ ਸਿੰਘ,ਸੁਖਬੀਰ ਸਿੰਘ ਪੱਟੀ,ਮਨਜੀਤ ਸਿੰਘ ਬੱਬੀ ਬੁਰਜ,ਬੇਅੰਤ ਸਿੰਘ,ਕੋਮਲਪ੍ਰੀਤ ਸਿੰਘ, ਜੱਜਪਾਲ ਸਿੰਘ ਮਲ੍ਹੀ ਮੰਡ,ਮਨਜਿੰਦਰ ਸਿੰਘ, ਤੇਜ ਢਿੱਲੋਂ,ਹਰਪ੍ਰੀਤ ਗਿੱਲ,ਜੱਜ ਬੱਲ,ਗੁਰਪ੍ਰੀਤ ਤੁੜ,ਸੁਖਦੇਵ ਸਿੰਘ ਸੇਖੋਂ,ਚਿੱਤਸਿਮਰਨ ਗਿੱਲ, ਜਗਦੇਵ ਸਿੰਘ,ਜਸਕਰਨ ਸਿੰਘ,ਗੁਰਪ੍ਰੀਤ ਸਿੰਘ,ਹਰਪਾਲ ਸਿੰਘ,ਜਤਿੰਦਰ ਸਿੰਘ, ਪਲਵਿੰਦਰ ਸਿੰਘ,ਗੁਰਪ੍ਰਤਾਪ ਸਿੰਘ,ਤਰਸੇਮ ਸਿੰਘ,ਅਵਤਾਰ ਸਿੰਘ,ਸਰਬਜੀਤ ਸਿੰਘ, ਗੁਰਵਿੰਦਰ ਸਿੰਘ,ਗੁਰਸੇਵਕ ਸਿੰਘ,ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।