ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਲਗਾਤਾਰ ਹੋ ਰਹੇ ਹਮਲੇ ਨੂੰ ਲੇਕੇ ਹਿੰਦੂ ਤਖਤ ਅਤੇ ਹੋਰ ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਨੇ ਦਿੱਤਾ ਮੰਗ ਪੱਤਰ
ਦੀਪਕ ਜੈਨ
ਜਗਰਾੳ, 14 ਅਗਸਤ 2024 - ਬੰਗਲਾਦੇਸ਼ ਵਿੱਚ ਹਿੰਦੂਆ ਤੇ ਹੋ ਰਹੇ ਲਗਾਤਾਰ ਹਮਲੇ ਅਤੇ ਹਿੰਦੂਆ ਦੀ ਰੱਖਿਆ ਨੂੰ ਲੈ ਕੇ ਭਾਰਤ ਦੀ ਰਾਸ਼ਟਰਪਤੀ ਦੇ ਨਾਮ ਸ੍ਰੀ ਹਿੰਦੂ ਤਖ਼ਤ ਦੀ ਅਗਵਾਈ ਹੇਠ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੇ ਮੰਗ ਪੱਤਰ ਦਿੱਤਾ। ਜਿਸ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆ ਤੇ ਲਗਾਤਾਰ ਹੋ ਰਹੇ ਹਮਲੇ ਤੇ ਚਿੰਤਾ ਪ੍ਗਟ ਕੀਤੀ ਅਤੇ ਹਿੰਦੂਆ ਦੀ ਰੱਖਿਆ ਨੂੰ ਯਕੀਨੀ ਬਣਾਉਵ ਦੀ ਮੰਗ ਕੀਤੀ। ਮੰਗ ਪੱਤਰ ਦੇਣ ਤੋਂ ਪਹਿਲਾਂ ਹਿੰਦੂ ਸਮਾਜ ਨੂੰ ਸੰਬੰਧਿਤ ਕਰਦਿਆਂ ਭਾਜਪਾ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ, ਜਿਲੵਾ ਸੰਘ ਚਾਲਕ ਡਾ- ਭਾਰਤ ਭੁਸ਼ਨ ਸਿੰਗਲਾ, ਹਿੰਦੂ ਤਖਤ ਜਗਰਾਉਂ ਪ੍ਮੁੱਖ ਸੰਜੀਵ ਮਲਹੋਤਰਾ ਅਤੇ ਵਿਵੇਕ ਗੁਪਤਾ ਨੇ ਬੰਗਲਾਦੇਸ਼ ਵਿੱਚ ਹਿੰਦੂਆ ਤੇ ਹੋ ਰਹੇ ਹਮਲੇ ਤੇ ਬੰਗਲਾਦੇਸ਼ ਸਰਕਾਰ ਅਤੇ ਕੱਟੜਪੰਥੀਆਂ ਨੂੰ ਜੰਮ ਕੇ ਕੋਸਿਆ ਅਤੇ ਸਾਰੇ ਹਿੰਦੂਆ ਨੂੰ ਇੱਕ ਮੰਚ ਤੇ ਇੱਕਠੇ ਹੋਣ ਦੀ ਅਪੀਲ ਕੀਤੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰ ਕਾਨੂਨੀ ਢੰਗ ਨਾਲ ਆਏ ਬੰਗਲਾਦੇਸ਼ੀ ਘੁਸਪੈਠੀਆ ਦੀ ਪਹਿਚਾਣ ਕਰਕੇ ਭਾਰਤ ਤੋਂ ਬਾਹਰ ਕਰਕੇ ਬੰਗਲਾਦੇਸ਼ ਵਾਪਿਸ ਭੇਜੇ।
ਉਨ੍ਹਾਂ ਕਿਹਾ ਕਿ ਜਦੋਂ ਆਪਾਂ ਸਾਰੇ ਇਕੱਠੇ ਹੋਕੇ ਇਨ੍ਹਾਂ ਗੈਰ ਹਿੰਦੂ ਤਾਕਤਾ ਦਾ ਸਾਹਮਣਾ ਕਰਾਗੇ ਤਾਹੀਂ ਸਾਡੀ ਹੋਂਦ ਬਚ ਸਕਦੀ ਹੈ। ਇਸ ਮੌਕੇ ਡਾ ਰਾਜਿੰਦਰ ਸ਼ਰਮਾ, ਟੋਨੀ ਵਰਮਾ, ਰਾਜ ਵਰਮਾ, ਸੁਮਿੰਤ ਅਰੋੜਾ, ਪੰਡਿਤ ਰਾਜ ਸ਼ਰਮਾ, ਰਾਜੂ ਸ਼ਰਮਾ, ਵਿਨੋਦ ਗਰਗ, ਸ਼ਾਮ ਸੁੰਦਰ, ਅਕਾਸ਼ ਗੁਪਤਾ, ਅਨਿਲ ਕੁਮਾਰ ਚੋਪੜਾ, ਸੁਰੇਸ਼ ਕੁਮਾਰ,ਨੀਰਜ਼ ਗਾਂਧੀ, ਅੰਕੁਰ ਗੋਇਲ, ਪੰਕਜ, ਪਰਦੀਪ ਸ਼ਰਮਾ, ਅਮਿਤ ਸ਼ਰਮਾ, ਦਰਸ਼ਨ ਸੰਮੀ, ਸ਼ਮੀ ਮਲਹੋਤਰਾ, ਰਿੰਕੂ ਖੁਰਾਣਾ, ਕਿਸ੍ਨ ਕੁਮਾਰ, ਹਰੀ ਉਮ ਵਰਮਾ, ਵਿਨੇ ਸ਼ਰਮਾ, ਵਿਵੇਕ ਭਾਰਦਵਾਜ ਆਦਿ ਹਾਜ਼ਰ ਰਹੇ।