ਮੋਹਾਲੀ ਪ੍ਰਸ਼ਾਸਨ ਨੇ ਸੁਤੰਤਰਤਾ ਦਿਵਸ ਸਮਾਰੋਹ ਲਈ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 14 ਅਗਸਤ, 2024: ਸਰਕਾਰੀ ਕਾਲਜ ਮੋਹਾਲੀ, ਫੇਜ਼-6, ਐਸ.ਏ.ਐਸ.ਨਗਰ ਵਿਖੇ ਕਰਵਾਏ ਜਾ ਰਹੇ 78ਵੇਂ ਸੁਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ, 15.8.2024 ਨੂੰ ਹੇਠ ਲਿਖੀਆਂ ਟ੍ਰੈਫਿਕ ਪਾਬੰਦੀਆਂ/ਡਾਇਵਰਸ਼ਨ ਲਾਗੂ ਹੋਣਗੇ।
ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਇਸ ਸਲਾਹਕਾਰੀ ਅਨੁਸਾਰ ਪਰੇਡ ਗਰਾਊਂਡ (ਸਰਕਾਰੀ ਕਾਲਜ ਮੋਹਾਲੀ, ਫੇਜ਼-6, ਐਸ.ਏ.ਐਸ. ਨਗਰ) ਦੇ ਆਲੇ-ਦੁਆਲੇ ਸੜਕਾਂ (ਵੇਰਕਾ ਚੌਕ---ਦਾਰਾ ਸਟੂਡੀਓ---ਮੈਕਸ ਹਸਪਤਾਲ ਲਾਈਟਾਂ---ਸੈਕਟਰ-39 ਸੀ.ਐੱਚ.ਡੀ. ਚੌਕ) ’ਤੇ 15.8.2024 ਨੂੰ ਸਵੇਰੇ 6:30 ਵਜੇ ਤੋਂ ਸਮਾਗਮ ਦੇ ਸਮਾਪਤ ਹੋਣ ਤੱਕ ਐਮਰਜੈਂਸੀ ਵਾਹਨਾਂ ਨੂੰ ਛੱਡ ਕੇ, ਦਿਨੇ 11 ਵਜੇ ਤੱਕ ਚੋਣਵੇਂ ਵਾਹਨਾਂ ਦੀ ਆਵਾਜਾਈ ਹੋਵੇਗੀ।
ਅਸੁਵਿਧਾ ਤੋਂ ਬਚਣ ਲਈ ਸਾਰਿਆਂ ਨੂੰ ਬਦਲਵਾਂ ਰਸਤਾ (ਹੇਠਾਂ ਦਿੱਤਾ ਗਿਆ) ਲੈਣ ਦੀ ਸਲਾਹ ਦਿੱਤੀ ਜਾਂਦੀ ਹੈ:-
ਖਰੜ ਤੋਂ ਚੰਡੀਗੜ੍ਹ ਨੂੰ ਫੇਜ਼-6 ਰਾਹੀਂ ਆਉਣ ਵਾਲੀ ਟਰੈਫਿਕ ਵੇਰਕਾ ਚੌਕ ਤੋਂ ਮੋਟਰ ਮਾਰਕੀਟ (ਪਿੰਡ ਮੋਹਾਲੀ), ਫੇਜ਼-1, ਮੋਹਾਲੀ ਅਤੇ ਫਿਰ ਸਿੱਧਾ ਚੰਡੀਗੜ੍ਹ (ਸੈਕੰ-39-40-55-56 ਚੌਕ) ਵੱਲ ਨੂੰ ਸੱਜੇ ਮੋੜ ਲਵੇਗੀ।
ਇਸੇ ਤਰ੍ਹਾਂ ਚੰਡੀਗੜ੍ਹ ਤੋਂ ਖਰੜ ਨੂੰ ਆਉਣ ਵਾਲਾ ਟਰੈਫਿਕ ਸੈਕਟਰ-39-40-55-56 ਚੌਂਕ ਤੋਂ ਢੋਲਾ ਵਾਲਾ ਚੌਕ-ਮੋਟਰ ਮਾਰਕੀਟ, ਫੇਜ਼-1, ਮੋਹਾਲੀ ਵੱਲ ਮੁੜੇਗਾ ਅਤੇ ਫਿਰ ਸਿੱਧਾ ਖਰੜ ਵੱਲ ਜਾਵੇਗਾ।
ਵਾਈ ਪੀ ਐਸ ਚੌਂਕ (ਫੇਜ਼-7/8 ਅਤੇ ਸੈਕਟਰ-51/52) ਅਤੇ ਬੁੜੈਲ ਜੇਲ੍ਹ ਰੋਡ (ਫੇਜ਼-8/9 ਅਤੇ ਸੈਕਟਰ-50/51) ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟ੍ਰੈਫਿਕ ਸਵੇਰੇ 11:30 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗਾ। ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਦਲਵਾਂ ਰਸਤਾ ਅਪਣਾਉਣ।
ਸਰਕਾਰ ਕਾਲਜ ਦੇ ਆਲੇ-ਦੁਆਲੇ ਅਤੇ ਦਾਰਾ ਸਟੂਡੀਓ ਦੇ ਨੇੜੇ ਸਵੇਰੇ 6:30 ਵਜੇ ਤੋਂ ਸਮਾਗਮ ਸਮਾਪਤ ਹੋਣ ਤੱਕ (11:00 ਵਜੇ) ਕੋਈ ਵੀ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
ਸੁਤੰਤਰਤਾ ਸਮਾਗਮ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਬਲਿਕ ਗੇਟ ਐਂਟਰੀ (ਨੇੜੇ ਸ਼ੂਟਿੰਗ ਰੇਂਜ) ਤੋਂ ਪਰੇਡ ਗਰਾਊਂਡ ਵਿੱਚ ਦਾਖਲ ਹੋਣ ਅਤੇ ਆਪਣੇ ਵਾਹਨ ਮਾਰਕੀਟ, ਫੇਜ਼-6, ਮੋਹਾਲੀ ਵਿੱਚ ਪਾਰਕ ਕਰਨ।
ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਸਕੂਲ ਬੱਸਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਬੱਸਾਂ ਫੇਜ਼-6, ਮਾਰਕੀਟ ਵਿਖੇ ਪਾਰਕ ਕਰਨ।
ਲੋਕਾਂ ਨੂੰ ਉਪਰੋਕਤ ਦਿੱਤੇ ਸਮੇਂ ਦੌਰਾਨ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ।