ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਰੋਹਿਤ ਗੁਪਤਾ
ਬਟਾਲਾ, 14 ਅਗਸਤ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਵਾਈਸ ਆਫ ਬਟਾਲਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ, ਲਾਈਨਸ ਕਲੱਬ ਦੇ ਡਿਸਟਰਿਕਟ ਵਾਈਸ ਗਵਰਨਰ ਵੀ.ਐਮ ਗੋਇਲ, ਗੁਰਪਿੰਦਰ ਸਿੰਘ ਲਾਡਾ ਸ਼ਾਹ, ਰਜੀਵ ਵਿਗ ਦੀਪਕ ਪੱਥੋਰੀਆ, ਜਸਵੰਤ ਪਠਾਣੀਆ, ਮਹਿੰਦਰ ਪਾਲ ਚੰਗਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੰਨਾ ਆਪਣੇ ਸੰਬੋਧਨ ਦੇ ਰਾਹੀਂ ਇਸ ਤਿਓਹਾਰ ਦੀ ਮਹੱਤਤਾ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ।
ਪ੍ਰੋਗਰਾਮ ਵਿੱਚ ਕਲਚਰਲ ਕਮੇਟੀ ਦੇ ਇੰਚਾਰਜ ਸ਼ਿਵਰਾਜਨਪੁਰੀ, ਮੈਂਬਰ ਰੇਖਾ, ਮਧੂ ਗੁਪਤਾ, ਜਸਪ੍ਰੀਤ ਕੌਰ, ਤੇਜ ਪ੍ਰਤਾਪ ਸਿੰਘ ਕਾਹਲੋਂ, ਕਿਰਨਦੀਪ ਕੌਰ ਦੀ ਦੇਖ ਰੇਖ ਹੇਠ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗੀ ਮੁਖੀ ਰਾਜਦੀਪ ਸਿੰਘ ਬੱਲ, ਵਿਜੇ ਕੁਮਾਰ ਮਿਨਹਾਸ, ਹਰਜਿੰਦਰਪਾਲ ਸਿੰਘ, ਸੁਨਿਮਰਜੀਤ ਕੌਰ, ਸ਼ਾਲਿਨੀ ਮਹਾਜਨ, ਸੁਪਰਡੈਂਟ ਹਰਪਾਲ ਸਿੰਘ, ਜਗਦੀਪ ਸਿੰਘ, ਜਸਬੀਰ ਸਿੰਘ, ਸਾਹਿਬ ਸਿੰਘ, ਰਜਿੰਦਰ ਕੁਮਾਰ, ਅੰਗਦਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਕੁਮਾਰ, ਸੁਰਜੀਤ ਰਾਮ, ਰਾਮ ਸਿੰਘ, ਰਮਨਦੀਪ ਸਿੰਘ, ਰਜਨੀਤ ਮੱਲੀ, ਰੰਜੂ ਓਹਰੀ, ਹਰਜਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਸਤਵਿੰਦਰ ਕੌਰ, ਕੁਲਵਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।
ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਮੁੱਖ ਮਹਿਮਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤਕਸੀਮ ਕੀਤੇ ਜਦੋਂ ਕਿ ਕਾਲਜ ਦੇ ਪ੍ਰਿੰਸੀਪਲ, ਵਿਭਾਗੀ ਮੁਖੀਆਂ ਅਤੇ ਕਲਚਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸ਼ਖਸੀਅਤਾਂ ਨੂੰ ਸਨਮਾਨ ਭੇਂਟ ਕੀਤੇ ਗਏ।